Powercom cuts off : ਜਲੰਧਰ : ਪਾਵਰਕਾਮ ਨੇ 50,000 ਤੋਂ ਵਧ ਬਕਾਇਆ ਬਿਲ ਦੇ ਡਿਫਾਲਟਰ ਉਪਭੋਗਤਾ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। ਪਾਵਰਕਾਮ ਦੇ ਨਾਰਥ ਚੀਫ ਇੰਜੀਨੀਅਰ ਜੈਨਇੰਦਰ ਦਾਨੀਆ ਤੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਐਕਸੀਅਨ, ਐੱਸ. ਡੀ. ਓ. ਤੇ ਜੇ. ਈ. ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ 50,000 ਤੋਂ ਵਧ ਬਿਲ ਨਾ ਦੇਣ ਵਾਲੇ ਡਿਫਾਲਟਰ ਉਪਭੋਗਤਾ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਤੇ ਜੇਕਰ ਕੋਈ ਬਿਜਲੀ ਚੋਰੀ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਜਲੰਧਰ ਸਰਕਲ ਦੀ 70 ਕਰੋੜ ਡਿਫਾਲਟਿੰਗ ਰਕਮ ਉਪਭੋਗਤਾ ਤੋਂ ਹਾਸਲ ਕਰਨੀ ਹੈ। ਲੌਕਡਾਊਨ ਦੌਰਾਨ ਉਪਭੋਗਤਾਵਾਂ ਨੂੰ ਬਿਜਲੀ ਬਿਲ ਜਮ੍ਹਾ ਕਰਵਾਉਣ ਦੀ ਸਹੂਲਤ ਦਿੱਤੀ ਗਈ ਸੀ। ਕਈ ਉਪਭੋਗਤਾ ਨੇ ਅਜੇ ਤਕ ਬਿਲ ਜਮ੍ਹਾ ਨਹੀਂ ਕਰਵਾਇਆ ਸੀ। ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਉਪਭੋਗਤਾਵਾਂ ਵਲੋਂ ਬਿਲ ਜਮ੍ਹਾ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਉਨ੍ਹਾਂ ਲੋਕਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ ਜਿਨ੍ਹਾਂ ਦੇ ਬਕਾਏ 6 ਮਹੀਨੇ ਦੇ ਪੈਂਡਿੰਗ ਹਨ।
ਪਾਵਰਕਾਮ ਦੇ ਖਾਤੇ ਵਿਚ 2.5 ਕਰੋੜ ਤੋਂ ਵਧ ਬਿੱਲ ਕੁਨੈਕਸ਼ਨ ਕੱਟਣ ਦੇ ਡਰ ਤੋਂ ਜਮ੍ਹਾ ਹੋ ਗਏ ਹਨ। ਕਪੂਰਥਲਾ ਸਰਕਲ ਅਧੀਨ ਆਉਂਦੇ ਸਰਕਾਰੀ ਵਿਭਾਗਾਂ ਦੇ 50 ਕਰੋੜ ਹੁਸ਼ਿਆਰਪੁਰ ਸਰਕਲ ਦੇ 192 ਕਰੋੜ, ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਸਰਕਾਰੀ ਵਿਭਾਗਾਂ ਦੇ 97 ਕਰੋੜ ਰੁਪਏ ਬਿਲ ਪੈਂਡਿੰਗ ਹਨ। ਜਲੰਧਰ ਦੇ ਸਰਕਾਰੀ ਵਿਭਾਗਾਂਦੇ 362 ਕਰੋੜ ਰੁਪਏ ਦੇ ਬਿਲ ਅਜੇ ਵੀ ਪੈਂਡਿੰਗ ਹਨ।