Sensation spread by : ਬਠਿੰਡਾ ਵਿਚ ਸ਼ਨੀਵਾਰ ਦੁਪਹਿਰ ਬਾਅਦ ਨਹਿਰ ‘ਚੋਂ ਇਕ ਰਾਕੇਟ ਲਾਂਚਰ ਮਿਲਣ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਣ ‘ਤੇ ਪੁਲਿਸ ਤੇ ਆਰਮੀ ਦਾ ਬੰਬ ਡਿਸਪੋਜ ਕਰਨ ਵਾਲੀ ਟੀਮ ਰਾਕੇਟ ਲਾਂਚਰ ਨੂੰ ਖਾਲੀ ਥਾਂ ‘ਤੇ ਲੈ ਗਈ। ਮਿਲੀ ਜਾਣਕਾਰੀ ਮੁਤਾਬਕ 2 ਨੌਜਵਾਨ ਲਗਭਗ 1 ਵਜੇ ਥਰਮਲ ਪਾਵਰ ਸਟੇਸ਼ਨ ਦੀ ਝੀਲ ਨੰਬਰ ਇਕ ਕੋਲ ਮੱਛੀ ਫੜ ਰਹੇ ਸਨ। ਅਚਾਨਕ ਉਨ੍ਹਾਂ ਨੂੰ ਕੰਢੇ ਵਿਚ ਕੋਈ ਅਜੀਬ ਜਿਹੀ ਚੀਜ਼ ਅਟਕ ਜਾਣ ਦਾ ਅਹਿਸਾਸ ਹੋਇਆ। ਬਾਹਰ ਖਿੱਚਣ ‘ਤੇ ਬੰਬਨੁਮਾ ਚੀਜ਼ ਅਟਕੀ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸੂਚਨਾ ਪਾ ਕੇ ਥਾਣਾ ਕੋਤਵਾਲੀ ਇੰਚਾਰਜ ਦੇਵੇਂਦਰ ਸਿੰਘ ਮੌਕੇ ‘ਤੇ ਪੁੱਜੇ। ਨਾਲ ਹੀ ਕਮਾਂਡੋਜ਼ ਵੀ ਪਹੁੰਚ ਗਏ ਸਨ। ਪੁਲਿਸ ਨੇ ਤੁਰੰਤ ਮੌਕੇ ‘ਤੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਆਰਮੀ ਦੇ ਬੰਬ ਡਿਸਪੋਜ ਕਰਨ ਵਾਲੇ ਦਸਤੇ ਨੂੰ ਸੂਚਿਤ ਕੀਤਾ।
ਬੰਬ ਡਿਸਪੋਜਲ ਟੀਮ ਦੇ ਮੁਤਾਬਕ ਆਰਮੀ ਦਾ ਰਾਕੇਟ ਲਾਂਚਰ ਕਾਫੀ ਖਤਰਨਾਕ ਹੈ। ਦੇਖਣ ਵਿਚ ਕਾਫੀ ਪੁਰਾਣਾ ਲੱਗ ਰਿਹਾ ਹੈ। ਇਸ ‘ਤੇ ਕਈ ਸੱਟਾਂ ਵੀ ਲੱਗੀਆਂ ਹੋਈਆਂ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਨੇ ਇਸ ਨਾਲ ਛੇੜਛਾੜ ਵੀ ਕੀਤੀ ਹੈ। ਰਾਕੇਟ ਲਾਂਚਰ ਨੂੰ ਕਿਸੇ ਖਾਲੀ ਥਾਂ ‘ਤੇ ਲਿਜਾ ਕੇ ਨਸ਼ਟ ਕੀਤਾ ਜਾਵੇਗਾ। ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਦੱਸਿਆ ਕਿ ਆਰਮੀ ਦੀ ਟੀਮ ਰਾਕੇਟ ਲਾਂਚਰ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਈ ਹੈ।