China boycotts rags : ਬਰਨਾਲਾ : 3 ਅਗਸਤ ਨੂੰ ਪਵਿੱਤਰ ਰੱਖੜੀ ਦਾ ਤਿਓਹਾਰ ਹੈ। ਕੋਰੋਨਾ ਵਾਇਰਸ ਨੇ ਲਗਭਗ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਹਰ ਦੁਕਾਨਦਾਰ ਨੂੰ ਇਸ ਦੀ ਮਾਰ ਝੇਲਣੀ ਪੈ ਰਹੀ ਹੈ ਪਰ ਬਰਨਾਲਾ ਵਿਖੇ ਭੈਣਾਂ ਆਪਣੇ ਭਰਾਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜਿਊਲਰੀ ਦੀਆਂ ਦੁਕਾਨਾਂ ਤੋਂ ਚਾਂਦੀ ਦੀਆਂ ਰੱਖੜੀਆਂ ਭਰਾਵਾਂ ਲਈ ਖਰੀਦ ਰਹੀਆਂ ਹਨ। ਉਨ੍ਹਾਂ ਮੁਤਾਬਕ ਕੋਰੋਨਾ ਵਾਇਰਸ ਕਾਰਨ ਭਾਵੇਂ ਸਾਰਿਆਂ ਦੀ ਆਰਥਿਕ ਸਥਿਤੀ ਕੁਝ ਮਾੜੀ ਪਰ ਫਿਰ ਵੀ ਭਰਾਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਭੈਣਾਂ ਵਲੋਂ ਚਾਂਦੀ ਦੀਆਂ ਰੱਖੜੀਆਂ ਖਰੀਦਣ ਦਾ ਫੈਸਲਾ ਲਿਆ ਗਿਆ।
ਬਰਨਾਲਾ ਦੀ ਵਸਨੀਕ ਕੰਚਨ ਗੋਇਲ ਦਾ ਕਹਿਣਾ ਹੈ ਕਿ ਦੂਜੀਆਂ ਰੱਖੜੀਆਂ ਚਾਈਨੀਜ਼ ਹੋਣ ਕਾਰਨ ਉਨ੍ਹਾਂ ਨੂੰ ਬੰਨ੍ਹਣ ‘ਤੇ ਵਾਇਰਸ ਦਾ ਖਤਰਾ ਵਧ ਹੈ। ਇਸ ਲਈ ਉਨ੍ਹਾਂ ਵਲੋਂ ਚਾਂਦੀ ਦੀਆਂ ਰੱਖੜੀਆਂ ਨੂੰ ਪਹਿਲ ਦਿੱਤੀ ਗਈ, ਜਿਸ ਦਾ ਫਾਇਦਾ ਜਿਊਲਰੀ ਦੀਆਂ ਦੁਕਾਨਾਂ ਨੂੰ ਹੋਇਆ ਜਿਥੇ ਕਾਫੀ ਲੰਬੇ ਸਮੇਂ ਬਾਅਦ ਵੱਡੀ ਗਿਣਤੀ ਵਿਚ ਖਰੀਦਦਾਰੀ ਕੀਤੀ ਗਈ। ਕੋਰੋਨਾ ਆਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੂੰ ਕੁਝ ਪੈਸੇ ਕਮਾਉਣ ਦਾ ਮੌਕਾ ਮਿਲਿਆ ਹੈ ਜਿਸ ਨਾਲ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਹੈ। ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨੇ ਤੋਂ ਕੰਮ ਬੰਦ ਪਿਆ ਸੀ ਪਰ ਹੁਣ ਰੱਖੜੀ ਕਾਰਨ ਉਨ੍ਹਾਂ ਦੀ ਸੇਲ ‘ਚ ਕਾਫੀ ਵਾਧਾ ਹੋਇਆ ਹੈ ਕਿਉਂਕਿ ਭੈਣਾਂ ਚਾਂਦੀ ਦੀ ਰੱਖੜੀ ਨੂੰ ਤਵੱਜੋ ਦੇ ਰਹੀਆਂ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚਾਂਦੀ ਦੀ ਰੱਖੜੀ ਦੀ ਕੀਮਤ ਥੋੜ੍ਹੀ ਘੱਟ ਰੱਖੀ ਗਈ ਹੈ ਤਾਂ ਜੋ ਇਹ ਲੋਕਾਂ ਦੇ ਬਜਟ ਵਿਚ ਆ ਸਕੇ ਤੇ ਵਧ ਤੋਂ ਵਧ ਭੈਣਾਂ ਰੱਖੜੀ ਨੂੰ ਖਰੀਦ ਸਕਣ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿਚ ਚਾਈਨੀਜ਼ ਰੱਖੜੀਆਂ ਦੀ ਕੀਮਤ 100 ਤੋਂ 200 ਰੁਪਏ ਤਕ ਹੁੰਦੀ ਹੈ ਤੇ ਦੁਕਾਨਦਾਰਾਂ ਵਲੋਂ ਚਾਂਦੀ ਦੀਆਂ ਰੱਖੜੀਆਂ ਦੀ ਕੀਮਤ 300 ਰੁਪਏ ਤਕ ਰੱਖੀ ਗਈ ਹੈ, ਜਿਸ ਨਾਲ ਦੁਕਾਨਦਾਰਾਂ ਦੀ ਸੇਲ ਕਾਫੀ ਵਧੀ ਹੈ।