The principal used : ਜਲੰਧਰ : ਸਕੂਲਾਂ ਵਿਚ ਬੱਚਿਆਂ ਦੀ ਫੀਸਾਂ ਦਾ ਮੁੱਦਾ ਭਾਵੇਂ ਹਾਈਕੋਰਟ ਤਕ ਪੁੱਜਿਆ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਹਾਈਕੋਰਟ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਗਿਾ ਕਿ ਉਹ ਸਕੂਲ ਫੀਸਾਂ ਵਿਚ ਰਿਆਇਤ ਦੀ ਗੱਲ ਸਕੂਲ ਦੇ ਪ੍ਰਬੰਧਕਾਂ ਨਾਲ ਜਾ ਕੇ ਕਰ ਸਕਦੇ ਹਨ ਪਰ ਇਸੇ ਨੂੰ ਲੈ ਕੇ ਜਦੋਂ ਜਲੰਧਰ ਦੇ ਇਕ ਮਸ਼ਹੂਰ ਸਕੂਲ ਤੋਂ ਜਦੋਂ ਮਾਪੇ ਆਪਣੇ ਬੱਚਿਆਂ ਦੀ ਫੀਸ ਘੱਟ ਕਰਵਾਉਣ ਲਈ ਗਏ ਤਾਂ ਉਨ੍ਹਾਂ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਮਾਪਿਆਂ ਵਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਕਿਹਾ ਗਿਆ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਪਤੀ ਦਾ ਕੰਮ ਬਿਲਕੁਲ ਬੰਦ ਹੈ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ ਤੇ ਉਹ ਤਿੰਨ ਬੱਚਿਆਂ ਦੀ ਫੀਸ ਕਿਵੇਂ ਦੇਣ। ਔਰਤ ਦੀ ਗੱਲ ਸੁਣ ਕੇ ਪ੍ਰਿੰਸੀਪਲ ਨੇ ਕਿਹਾ ਕਿ ਮੈਂ ਥੋੜ੍ਹਾ ਕਿਹਾ ਸੀ ਕਿ ਤਿੰਨ ਬੱਚੇ ਪੈਦਾ ਕਰੋ। ਇੰਨਾ ਗੱਲ ਸੁਣਦੇ ਹੀ ਬੱਚਿਆਂ ਦੇ ਮਾਪੇ ਵੀ ਗੁੱਸੇ ਵਿਚ ਆ ਗਏ।
ਇਹ ਸਾਰੀ ਘਟਨਾ ਜਲੰਧਰ ਦੇ ਮਸ਼ਹੂਰ ਸਕੂਲ ਐੱਮ. ਜੀ. ਐੱਨ. ਦੀ ਹੈ ਜਿਥੋਂ ਦੇ ਪ੍ਰਿੰਸੀਪਲ ਵਲੋਂ ਮਾਪਿਆਂ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਜੇਕਰ ਫੀਸ ਵਿਚ ਛੋਟ ਨਹੀਂ ਦੇਣੀ ਹੈ ਤਾਂ ਘੱਟੋ-ਘੱਟ ਔਰਤਾਂ ਨਾਲ ਇੰਝ ਤਾਂ ਪੇਸ਼ ਨਾ ਆਓ। ਸਕੂਲ ਪ੍ਰਿੰਸੀਪਲ ਵਲੋਂ ਔਰਤਾਂ ਨੂੰ ਕਹੇ ਗਏ ਇਤਰਾਜ਼ਯੋਗ ਸ਼ਬਦ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਕਾਰਨ ਪ੍ਰਿੰਸੀਪਲ ਖਿਲਾਫ ਲੋਕਾਂ ਦੇ ਮਨ ਵਿਚ ਕਾਫੀ ਰੋਸ ਹੈ।
ਲੋਕਾਂ ਨੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ ਪ੍ਰਿੰਸੀਪਲ ਕੰਵਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਹਾਈਕੋਰਟ ਨੇ ਸਕੂਲ ਵਾਲਿਆਂ ਨੂੰ ਫੀਸ ਲੈਣ ਦੀ ਇਜਾਜ਼ਤ ਦਿੱਤੀ ਹੈ। ਇਸ ਲਈ ਬੱਚਿਆਂ ਦੇ ਮਾਪਿਆਂ ਤੋਂ ਫੀਸ ਲੈਣਾ ਉਨ੍ਹਾਂ ਦਾ ਹੱਕਾ ਹੈ। ਉਨ੍ਹਾਂ ਕਿਹਾ ਕਿ ਗੱਲ ਨੂੰ ਵਧਾ ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਮਕਸਦ ਕਿਸੇ ਦੇ ਦਿਲ ਨੂੰ ਦੁਖਾਉਣਾ ਨਹੀਂ ਸੀ ਫਿਰ ਵੀ ਜੇਕਰ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਾ ਹੋਵੇ ਤਾਂ ਮੈਂ ਮੁਆਫੀ ਮੰਗਦਾ ਹਾਂ।