The death toll : ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਪਿਛਲੇ 24 ਘੰਟਿਆਂ ਦਰਮਿਆਨ ਸੂਬੇ ਵਿਚ 12 ਮਰੀਜ਼ਾਂ ਦੀ ਮੌਤ ਹੋ ਗਈ ਤੇ ਕੋਰੋਨਾ ਦੇ 557 ਨਵੇਂ ਪਾਜੀਟਿਵ ਮਾਮੇਲ ਸਾਹਮਣੇ ਆਏ। ਕਲ ਸੂਬੇ ਵਿਚ 15 ਮਰੀਜ਼ਾਂ ਦੀ ਮੌਤ ਹੋਈ ਸੀ। ਸਿਹਤ ਵਿਭਾਗ ਵਲੋਂ ਅੱਜ ਇਥੇ ਜਾਰੀ ਜਾਣਕਾਰੀ ਮੁਤਾਬਕ ਸੂਬੇ ਵਿਚ 12 ਮੌਤਾਂ ਵਿਚੋਂ 5 ਲੁਧਿਆਣੇ, 2 ਪਟਿਆਲੇ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਜਲੰਧਰ ਵਿਚ 1-1 ਮਰੀਜ਼ ਦੀ ਮੌਤ ਹੋਈ। ਇਸ ਤਰ੍ਹਾਂ ਸੂਬੇ ਵਿਚ ਮਰਨ ਵਾਲਿਆਂ ਦਾ ਅੰਕੜਾ 318 ਤਕ ਪੁੱਜ ਗਿਆ।
ਕਲ ਸੂਬੇ ਵਿਚ ਜਿਹੜੇ 557 ਪਾਜੀਟਿਵ ਮਾਮਲੇ ਸਾਹਮਣੇ ਆਏ ਉਨ੍ਹਾਂ ਵਿਚੋਂ ਜਲੰਧਰ ‘ਚ 54, ਗੁਰਦਾਸਪੁਰ ‘ਚ 53, ਅੰਮ੍ਰਿਤਸਰ ‘ਚ 46, ਪਟਿਆਲਾ ‘ਚ 40, ਮੋਹਾਲੀ ‘ਚ 31 ਮਾਮਲੇ ਸਾਹਮਣੇ ਆਏ। ਪੰਜਾਬ ਵਿਚ ਹੁਣ ਤਕ ਪਾਜੀਟਿਵ ਮਾਮਲਿਆਂ ਦੀ ਗਿਣਤੀ 13769 ਹੋ ਗਈ ਹੈ। 9064 ਲੋਕ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 4387 ਹੈ।
ਇਸੇ ਤਰ੍ਹਾਂ ਸ਼ਿਮਲਾ ਤੋਂ ਲਗਭਗ 130 ਕਿਲੋਮੀਟਰ ਦੂਰ ਰਾਮ ਪੁਰ ਤਹਿਤ ਆਈ. ਟੀ. ਬੀ. ਪੀ. ਬਟਾਲੀਅਨ ਦੇ ਜਵਾਨ ਛੁੱਟੀ ਕੱਟ ਕੇ ਵਾਪਸ ਆ ਰਹੇ ਹਨ। ਉਨ੍ਹਾਂ ਵਿਚ ਪਾਜੀਟਿਵ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਤੇ ਚਾਰ ਜਵਾਨ ਕੋਰੋਨਾ ਪਾਜੀਟਿਵ ਪਾਏ ਗਏ ਹਨ। ਰਾਮਪੁਰ ਵਿਚ 25 ਐਕਟਿਵ ਕੇਸ ਹਨ।