All arrangements are : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੌਰਾਨ ਬਹੁਤ ਸਾਰੀਆਂ ਭੈਣਾਂ ਨੂੰ ਇਹ ਡਰ ਹੈ ਕਿ ਜੇਕਰ ਉਨ੍ਹਾਂ ਨੂੰ ਡਾਕ ਵਿਭਾਗ ਰਾਹੀਂ ਰੱਖੜੀ ਭੇਜੀ ਤਾਂ ਇਸ ਨਾਲਕੋਰੋਨਾ ਦਾ ਵਾਇਰਸ ਉਨ੍ਹਾਂ ਦੇ ਭਰਾ ਤਕ ਨਾ ਪਹੁੰਚ ਜਾਵੇ। ਇਸ ਡਰ ਕਾਰਨ ਬਹੁਤ ਸਾਰੀਆਂ ਭੈਣਾਂ ਇਸ ਰੱਖੜੀ ‘ਤੇ ਰਾਖੀਆਂ ਭੇਜਣ ਤੋਂ ਡਰ ਰਹੀਆਂ ਹਨ ਪਰ ਡਾਕ ਵਿਭਾਗ ਨੇ ਭਰਾਵਾਂ ਤਕ ਕੋਰੋਨਾ ਮੁਕਤ ਰੱਖੜੀ ਪਹੁੰਚਾਉਣ ਦੇ ਲਗਭਗ ਸਾਰੇ ਇੰਤਜ਼ਾਮ ਕੀਤੇ ਹਨ। ਭੈਣਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਡਾਕ ਵਿਭਾਗ ਵਲੋਂ ਹਰ ਡਾਕ ਨੂੰ ਸੈਨੇਟਾਈਜ ਕਰਨ ਤੋਂ ਬਾਅਦ ਹੀ ਭੇਜਿਆ ਜਾ ਰਿਹਾ ਹੈ। ਇਹੀ ਨਹੀਂ ਡਾਕਘਰ ਦੇ ਮੇਨ ਗੇਟ ‘ਤੇ ਗਾਹਕਾਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਸੈਨੇਟਾਈਜਰ ਨਾਲ ਹੱਥ ਸਾਫ ਕਰਾਇਆਜਾ ਰਿਹਾ ਹੈ। ਇਸ ਤੋਂ ਬਾਅਦ ਹੀ ਉਸ ਨੂੰ ਐਂਟਰੀ ਦਿੱਤੀ ਜਾਂਦੀ ਹੈ। ਡਾਕਘਰ ਦੇ ਅੰਦਰ ਲਾਈਨ ਵਿਚ ਲਗਣ ਲਈ ਫਰਸ਼ ‘ਤੇ ਖਾਸ ਪੱਟੀ ਵੀ ਬਣਾਈ ਗਈ ਹੈ। ਗਾਹਕ ਤੋਂ ਡਾਕ ਲੈਣ ਤੋਂ ਬਾਅਦ ਡਾਕ ਵਿਭਾਗ ਦੇ ਕਰਮਚਾਰੀ ਉਸ ਡਾਕ ਨੂੰ ਸੈਨੇਟਾਈਜ ਕਰਨ ਲੀ ਭੇਜ ਦਿੰਦੇ ਹਨ। ਡਾਕ ਪੂਰੀ ਤਰ੍ਹਾਂ ਸੈਨੇਟਾਈਜ ਹੋਣ ਤੋਂ ਬਾਅਦ RMS ਦੇ ਦਫਤਰ ਵਿਚ ਜਾਂਦਾ ਹੈ। ਉਥੇ ਡਾਕ ਦੇ ਬੈਗ ਨੂੰ ਸੈਨੇਟਾਈਜ ਕਰਨ ਤੋਂ ਬਾਅਦ ਹੀ ਭੇਜਿਆ ਜਾਂਦਾ ਹੈ। ਸਬੰਧਤ ਸੂਬੇ ਤੇ ਜਿਲ੍ਹੇ ‘ਚ ਡਾਕ ਪਹੁੰਚਣ ਤੋਂ ਬਾਅਦ ਡਾਕ ਵਲੋਂ ਸੈਨੇਟਾਈਜ ਕਰਕੇ ਸਬੰਧਤ ਪਤੇ ‘ਤੇ ਡਲਿਵਰੀ ਲਈ ਭੇਜਿਆ ਜਾਂਦਾ ਹੈ।
ਚੰਡੀਗੜ੍ਹ ਪੋਸਟਲ ਡਵੀਜ਼ਨ ਨੇ ਰਾਖੀ ਲਈ ਬੁਕਿੰਗ ਸੇਵਾਵਾਂ ਸ਼ੁਰੂ ਕੀਤੀਆਂ ਹਨ। ਕੋਰੋਨਾ ਕਾਲ ‘ਚ ਪਬਲਿਕ ਟਰਾਂਸਪੋਰਟ ਸੀਮਤ ਹਨ। ਇਸ ਲਈ ਵੱਡੀ ਗਿਣਤੀ ਵਿਚ ਲੋਕ ਰਾਖੀ ਡਾਕ ਜ਼ਰੀਏ ਭੇਜਣਗੇ। ਚੰਡੀਗੜ੍ਹ ਪੋਸਟਲ ਡਵੀਜ਼ਨ ਨੇ ਚੰਡੀਗੜ੍ਹ ਦੇ 43 ਪੋਸਟ ਆਫਿਸਾਂ, ਮੋਹਾਲੀ ਦੇ 25 ਅਤੇ ਰੋਪੜ ਦੇ 27 ਪੋਸਟ ਆਫਿਸਾਂ ‘ਚ ਰਾਖੀ ਮੇਲ ਬੁਕਿੰਗ ਸੇਵਾ ਦੇਸ਼ ਦੇ ਅੰਦਰ ਵਿਦੇਸ਼ ‘ਚ ਵੀ ਭੇਜਣ ਦੀ ਸਹੂਲਤ ਸ਼ੁਰੂ ਕੀਤੀ ਹੈ। ਰੱਖੜੀ ਆਰਡਨਰੀ ਪੋਸਟ, ਰਜਿਸਟਰਡ ਪੋਸਟ ਤੇ ਨਾਲ ਹੀ ਸਪੀਡ ਪੋਸਟ ਜ਼ਰੀਏ ਭੇਜੀ ਜਾ ਸਕਦੀ ਹੈ।