mahesh bhatt mumbai police:ਸੁਸ਼ਾਂਤ ਸਿੰਘ ਦੀ ਮੌਤ ਤੋ ਬਾਅਦ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੂੰ ਬਹੁਤ ਟ੍ਰੋਲ ਹੋਣਾ ਪਿਆ ।ਸ਼ੋਸ਼ਲ ਮੀਡੀਆ ਤੇ ਮਹੇਸ਼ ਭੱਟ ਨੂੰ ਬਹੁਤ ਬੁਰੇ ਕਮੈਂਟਸ ਆਏ ਅਤੇ ਲੋਕਾ ਨੇ ਉਹਨਾਂ ਨੂੰ ਬਹੁਤ ਹੀ ਬੁਰਾ -ਭਲਾ ਕਿਹਾ ਪਰ ਮਹੇਸ਼ ਭੱਟ ਨੇ ਸਭ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਕੁੱਝ ਸਮਾਂ ਪਹਿਲਾ ਉਹ ਸੁਸ਼ਾਂਤ ਨੂੰ ਮਿਲੇ ਸਨ ਅਤੇ ਤਾਂ ਉਹਨਾਂ ਨੂੰ ਸੁਸ਼ਾਂਤ ਦੀ ਮਾਨਸਿਕ ਹਾਲਤ ਕੁੱਝ ਠੀਕ ਨਹੀਂ ਸੀ ਲੱਗੀ ।
ਇਸ ਬਾਰੇ ਵਿੱਚ ਉਹਨਾਂ ਨੇ ਮਹੇਸ਼ ਭੱਟ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ (ਸੁਸ਼ਾਂਤ ) ਪਰਵੀਨ ਬਾੱਬੀ ਦੇ ਰਾਹ ਤੇ ਹਨ। ਇਨਾਂ ਹੀ ਨਹੀਂ ਮਹੇਸ਼ ਭੱਟ ਦੇ ਆਫਿਸ ਵਿੱਚ ਕੰਮ ਕਰਨ ਵਾਲੀ ਉਹਨਾਂ ਦੀ ਸਹਾਇਕਾ ਸੁਹਿਰਤਾ ਦਾਸ ਨੇ ਫੇਸਬੁੱਕ ਤੇ ਪੋਸਟ ਲਿਖ ਕੇ ਰੇਹਾ ਚੱਕਰਵ੍ਰਤੀ ਨਾਲ ਜੁੜੇ ਕਈ ਖੁਲਾਸੇ ਕੀਤੇ ।ਉਹਨਾਂ ਨੇ ਦੱਸਿਆ ਕਿ ਸੁਸ਼ਾਂਤ ਦੇ ਬਾਰੇ ਰੇਹਾ ਚੱਕਰਵ੍ਰਤੀ ਮਹੇਸ਼ ਭੱਟ ਤੋ ਸਲਾਹ ਲੈਂਦੀ ਸੀ ।ਇਸ ਕੇਸ ਵਿੱਚ ਮਹੇਸ਼ ਭੱਟ ਨੂੰ ਸੰਮਨ ਵੀ ਭੇਜੇ ਗਏ ਸਨ।ਜਿਸ ਤੋ ਬਾਅਦ ਮਹੇਸ਼ ਭੱਟ ਆਪਣਾ ਬਿਆਨ ਦਰਜ਼ ਕਰਵਾਉਣ ਲਈ ਸਾਂਤਾਕਰੂਜ ਥਾਣੇ ਵਿੱਚ ਪਹੁੰਚੇ । ਉਹਨਾਂ ਤੋ ਦੋ ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ । ਉਹਨਾਂ ਤੋ ਸੁਸ਼ਾਂਤ ਸਿੰਘ ਨੂੰ ਲੈ ਕੇ ਅਤੇ ਰੇਹਾ ਚੱਕਰਵ੍ਰਤੀ ਨੂੰ ਲੈ ਕੇ ਪੁੱਛ-ਗਿੱਛ ਕੀਤੀ ਗਈ ।ਇਸ ਤੋਂ ਇਲਾਵਾ ਉਹਨਾਂ ਤੋ ਸੁਸ਼ਾਂਤ ਸਿੰਘ ਨੂੰ ਆਪਣੀਆ ਫਿਲਮਾਂ ਤੋ ਬਾਹਰ ਕਰਨ ਤੇ ਵੀ ਪੁੱਛ-ਗਿੱਛ ਕੀਤੀ ਗਈ। ਉਹਨਾਂ ਨੇ ਸਾਂਤਾਕਰੂਜ ਥਾਣੇ ਦੇ ਵਿੱਚ ਆਪਣੇ ਬਿਆਨ ਦਰਜ਼ ਕਰਵਾਏ ।
ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿੱਲ ਦੇਸ਼ਮੁੱਖ ਦਾ ਵੱਡਾ ਬਿਆਨ:ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿੱਲ ਦੇਸ਼ਮੁੱਖ ਨੇ ਸੁਸ਼ਾਂਤ ਸਿੰਘ ਦੇ ਮਾਮਲੇ ਦੇ ਵਿੱਚ ਮਹੇਸ਼-ਭੱਟ ਤੋ ਪੁੱਛ-ਗਿੱਛ ਕਰਨ ਦੀ ਗੱਲ ਕਹੀ ।ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਹੇਸ਼ ਭੱਟ ਦਾ ਬਿਆਨ ਰਿਕਾਰਡ ਕੀਤਾ ਜਾਵੇ।ਉਹਨਾ ਨੇ ਕਿਹਾ ਕਿ ਕਰਨ ਜੋਹਰ ਦੇ ਮੈਨੇਜਰ ਤੋ ਵੀ ਸਵਾਲ-ਜਵਾਬ ਪੁੱਛੇ ਜਾਣਗੇ ਅਤੇ ਅਗਰ ਜਰੂਰਤ ਪਈ ਤਾਂ ਕਰਨ ਜੋਹਰ ਨੂੰ ਵੀ ਬੁਲਾਇਆ ਜਾਵੇਗਾ ।ਪਰ ਬਾਅਦ ਵਿੱਚ ਕਰਨ ਜੋਹਰ ਦੀ ਥਾਂ ਧਰਮਾ ਪ੍ਰੌਡਕਸ਼ਨ ਦੇ ਸੀ.ਈ.ਓ ਅਪੂਰਵ ਮਹਿਤਾ ਦੇ ਬਿਆਨ ਦਰਜ਼ ਕੀਤੇ ਗਏ।