Jalandhar’s Sports Industry : ਆਈ. ਪੀ. ਐੱਲ. ਸਤੰਬਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ। IPL ਸ਼ੁਰੂ ਹੋਣ ਨਾਲ ਜਲੰਧਰ ਖੇਡ ਇੰਡਸਟਰੀ ਕਾਰੋਬਾਰ ਵਿਚ ਇਕ ਨਵੀਂ ਉਮੀਦ ਜਾਗੀ ਹੈ। ਅਜੇ ਖੇਡ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ IPL ਨੂੰ ਲੈ ਕੇ ਇੰਡਸਟਰੀ ਦੀਆਂ ਤਿਆਰੀਆਂ ਨਾ ਦੇ ਬਰਾਬਰ ਹਨ। ਇੰਡਸਟਰੀ ਵਿਚ ਇਸ ਸਮੇਂ 30 ਫੀਸਦੀ ਲੇਬਰ ਕੰਮ ਕਰ ਰਹੀ ਹੈ। ਜੇਕਰ ਕਿਸੇ ਖਰੀਦਦਾਰ ਤੋਂ ਆਰਡਰ ਮਿਲ ਜਾਂਦੇ ਹਨ ਤਾਂ ਉਸ ਨੂੰ ਸਮੇਂ ‘ਤੇ ਪੂਰਾ ਕਰਨ ਵਿਚ ਮੁਸ਼ਕਲ ਆ ਸਕਦੀ ਹੈ। ਇੰਡਸਟਰੀ ਦਾ ਕਾਰੋਬਾਰ ਫਿਲਹਾਲ ਹੁਣ 30 ਫੀਸਦੀ ਤਕ ਪਹੁੰਚਿਆ ਹੈ। ਪਿਛਲੇ ਸਾਲ ਮਾਰਚ ਤੋਂ ਜੁਲਾਈ ਤਕ ਕ੍ਰਿਕਟ ਸੀਜ਼ਨ ਸ਼ੁਰੂ ਹੋ ਗਿਆ ਸੀ।
ਇੰਡਸਟਰੀ ਦਾ ਕਹਿਣਾ ਹੈ ਕਿ ਜੇਕਰ ਸਟੇਡੀਅਮ ਵਿਚ ਦਰਸ਼ਕ ਘੱਟ ਹੋਣਗੇ ਤਾਂ ਕਾਰੋਬਾਰ ਵਿਚ ਤੇਜ਼ੀ ਨਹੀਂ ਆਏਗੀ। ਫਿਲਹਾਲ ਕੋਵਿਡ-19 ਵਾਇਰਸ ਦੀ ਗੰਭੀਰਤਾ ਕਾਰਨ IPL ਨੂੰ ਲੈ ਕੇ ਇੰਡਸਟਰੀ ਵਿਚ ਕੋਈ ਘਉਤਸ਼ਾਹ ਨਹੀਂ ਹੈ। ਸੂਬੇ ਵਿਚ ਕੁੱਲ 80 ਬੈਟ ਮੈਨੂਫੈਕਚਰਸ ਹਨ। ਪੂਰੇ ਸਾਲ ਦੌਰਾਨ 90 ਤੋਂ 120 ਕਰੋੜ ਦਾ ਕਾਰੋਬਾਰ ਹੁੰਦਾ ਹੈ। ਇਸ ਸਾਲ ਆਈ. ਪੀ. ਐੱਲ. ਤੋਂ ਕਾਰੋਬਾਰ ਨਾ ਹੋਣ ਦੀ ਉਮੀਦ ਦਿਖ ਰਹੀ ਹੈ। ਫਿਲਹਾਲ ਕਿਸੇ ਖਰੀਦਦਾਰ ਦੇ ਕੋਈ ਆਰਡਰ ਨਹੀਂ ਹਨ।
ਬੀ. ਐੱਡ ਬੀ. ਸਪੋਰਟਸ ਦੇ ਡਾਇਰੈਕਟਰ ਅਨੁਰਾਗ ਸ਼ਰਮਾ ਦਾ ਕਹਿਣਾ ਹੈਕਿ ਜਦੋਂ ਤਕ ਆਊਟ ਡੋਰ ਗੇਮਸ ਸ਼ੁਰੂ ਨਹੀਂ ਹੁੰਦੀਆਂ ਉਦੋਂ ਤਕ ਇੰਡਸਟਰੀ ਦਾ ਕਾਰੋਬਾਰ ਪਟੜੀ ‘ਤੇ ਆਉਣਾ ਮੁਸ਼ਕਲ ਹੈ। IPL ਤੋਂ ਇੰਡਸਟਰੀ ਨੂੰ ਆਰਡਰ ਮਿਲਦੇ ਹਨ ਤਾਂ ਕੁਝ ਹੱਦ ਤਕ ਕਾਰੋਬਾਰ ਪਟੜੀ ‘ਤੇ ਆਉਣ ਦੀ ਉਮੀਦ ਹੈ। ਸਪਾਰਟਨ ਕੰਪਨੀ ਦੇ ਬੱਲੇ ਨਾਲ ਵੈਸਟਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ, ਆਸਟ੍ਰੇਲੀਆ ਦੇ ਡੇਵਿਡ ਵਾਰਨਰ, ਇੰਗਲੈਂਡ ਦੇ ਮੋਗਰਨ, ਦੱਖਣੀ ਅਫਰੀਕਾ ਦੇ ਮੋਰਨ ਮੋਰਕਲ, ਹਾਸ਼ਿਮ ਅਮਲਾ ਤੇ ਨਿਊਜ਼ੀਲੈਂਡ ਦੇ ਸੇਂਟਨਰ ਖੇਡਦੇ ਹਨ।