Goat Arrested: ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਅਤੇ ਵਿਦੇਸ਼ ‘ਚ ਆਪਣੀ ਪਕੜ ਬਹੁਤ ਮਜ਼ਬੂਤ ਕਰ ਲਈ ਹੈ। ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਜਿਹੇ ‘ਚ ਸਰਕਾਰਾਂ ਵਲੋਂ ਵੀ ਇਸ ਦੀ ਰੋਕਥਾਮ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਅਜਿਹੇ ‘ਚ ਮਾਸਕ ਪਾਉਣ ਦੇ ਨਿਯਮ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਇੱਕ ਅਜੀਬੋ-ਗਰੀਬ ਮਾਮਲਾ ਆਇਆ ਹੈ ਕਾਨਪੁਰ ਤੋਂ ਜਿੱਥੇ ਪੁਲਿਸ ਨੇ ਇੱਥੇ ਬੀਕੋਨਗੰਜ ‘ਚ ਬਿਨਾਂ ਮਾਸਕ ਤੋਂ ਘੁੰਮ ਰਹੀ ਇਕ ਬੱਕਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜੀ ਹਾਂ !ਪੁਲਿਸ ਨੇ ਬੱਕਰੀ ਨੂੰ ਕਾਬੂ ਕਰ ਜੀਪ ‘ਚ ਥਾਣੇ ਵੀ ਲੈ ਗਏ।
ਇਸਦੀ ਸੂਚਨਾ ਮਿਲਦੇ ਹੀ ਬੱਕਰੀ ਦੇ ਮਾਲਕ ਥਾਣੇ ਪਹੁੰਚਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਬਾਰ ਬਾਰ ਅਪੀਲ ਕਰਨ ਮਗਰੋਂ ਰਿਹਾਈ ਮਿਲੀ ਅਤੇ ਮਾਲਕ ਨੂੰ ਚੇਤਾਵਨੀ ਵੀ ਦੇ ਦਿੱਤੀ ਕਿ ਪਸ਼ੂ ਨੂੰ ਸੜਕ ’ਤੇ ਨਾ ਘੁੰਮਣ ਦਿੱਤਾ ਜਾਵੇ। ਇਸ ਸਬੰਧੀ ਅਫ਼ਸਰ ਸੈਫੂਦੀਨ ਬੇਗ ਨੇ ਜਾਣਕਾਰੀ ਦਿੱਤੀ ਕਿ ਦਰਅਸਲ ਪੁਲੀਸ ਨੂੰ ਬਿਨਾਂ ਮਾਸਕ ਤੋਂ ਘੁੰਮਦਾ ਹੋਇਆ ਇਕ ਨੌਜਵਾਨ ਮਿਲਿਆ ਸੀ ਜਿਸ ਕੋਲ ਬੱਕਰੀ ਸੀ। ਪੁਲਿਸ ਨੂੰ ਦੇਖਦਿਆਂ ਹੀ ਉਹ ਬੱਕਰੀ ਨੂੰ ਓਥੇ ਛੱਡਕੇ ਦੌੜ ਗਿਆ। ਮਾਲਕ ਦਾ ਪਤਾ ਲਗਾਉਣ ਲਈ ਬੱਕਰੀ ਨੂੰ ਹੀ ਹਿਰਾਸਤ ‘ਚ ਲੈ ਲਿਆ।
ਥਾਣੇ ਲੈ ਜਾਣ ਵਾਲੇ ਪੁਲਿਸ ਮੁਲਾਜ਼ਮ ਨੇ ਮੰਨਿਆ ਕਿ ਬੱਕਰੀ ਨੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਬਿਨਾਂ ਮਾਸਕ ਤੋਂ ਘੁੰਮ ਰਹੀ ਸੀ। ਜਿਸ ਕਾਰਨ ਉਸਨੂੰ ਹਿਰਾਸਤ ‘ਚ ਲਿਆ ਗਿਆ। ਪੁਲਿਸ ਮੁਲਾਜ਼ਮ ਹਵਾਲਾ ਦਿੱਤਾ ਕਿ ਅਜੇ ਕਲ ਤਾਂ ਲੋਕ ਆਪਣੇ ਕੁੱਤਿਆਂ ਨੂੰ ਵੀ ਮਾਸਕ ਲਗਾਕੇ ਘੁੰਮਦੇ ਹਨ ਫੇਰ ਇਹ ਬੱਕਰੀ ਮਾਸਕ ਬਿਨ੍ਹਾ ਕਿਵੇਂ ਬੰਨ ਸਕਦੀ ਹੈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਿਸ ਦਾ ਜੱਮਕੇ ਮਜ਼ਾਕ ਉਡਾਇਆ ਜਾ ਰਿਹਾ ਹੈ।