ਆਈਸੀਏਆਰ- ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ (ਆਈਏਆਰਆਈ) ਪੋਸਟ-ਡਾਕਟੋਰਲ ਫੈਲੋਸ਼ਿਪ 2020 : ਆਈਸੀਏਆਰ-ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ (ਆਈਏਆਰਆਈ) ਵੱਲੋਂ ਪੀਐੱਚਡੀ ਦੀ ਡਿਗਰੀ ਕਰ ਚੁੱਕੇ ਖੋਜਾਰਥੀਆਂ ਪਾਸੋਂ ਪੋਸਟ-ਡਾਕਟੋਰਲ ਰਿਸਰਚ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ ਐਗਰੀਕਲਚਰ ਅਤੇ ਅਲਾਇਡ ਸਾਇੰਸਿਜ਼ ‘ਚ ਰੁਚੀ ਰੱਖਣ ਵਾਲੇ ਹੋਣਹਾਰ ਉਮੀਦਵਾਰਾਂ ਨੂੰ ਉੱਚ ਪੱਧਰੀ ਖੋਜ ਕਰਜ ਦਾ ਮੌਕਾ ਪ੍ਰਾਪਤ ਹੋਵੇਗਾ।
ਯੋਗਤਾ: ਉਹ ਭਾਰਤੀ ਨਾਗਰਿਕ, ਜਿਨ੍ਹਾਂ ਕੋਲ ਆਈਸੀਏਆਰ-ਏਯੂ ਸਿਸਟਮ ਤਹਿਤ ਕੰਮ ਕਰਨ ਦਾ ਤਜਰਬਾ ਹੋਵੇ, ਸਾਇੰਟਿਸਟ ਜਾਂ ਇਸ ਦੇ ਬਰਾਬਰ ਅਹੁਤੇ ‘ਤੇ ਘੱਟੋ ਘੱਟ ਤਿੰਨ ਸਾਲ ਕਮੰ ਕੀਤਾ ਹੋਵੇ ਅਤੇ ਉਮੀਦਵਾਰ ਦੀ ਉਮਰ 40 ਸਾਲ ਤੋਂ ਜ਼ਿਆਦਾ ਨਾ ਹੋਵੇ।
ਵਜ਼ੀਫ਼ਾ/ਲਾਭ: ਉਮੀਦਵਾਰ ਨੂੰ 75,000 ਰੁਪਏ ਮਹੀਨੇਵਾਰ ਅਤੇ 2,00,000 (ਦੋ ਲੱਖ) ਰੁਪਏ ਰਿਸਰਚ ਗ੍ਰਾਂਟ ਦੇ ਰੂਪ ‘ਚ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 30-07-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਇਸ ਪਤੇ ‘ਤੇ ਅਰਜ਼ੀ ਭੇਜੋ – ਡੀਨ, ਪੋਸਟ-ਗ੍ਰੈਜੂਏਟ ਸਕੂਲ, ਆਈਏਆਰਆਈ, ਨਵੀਂ ਦਿੱਲੀ-110012
ਐਪਲੀਕੇਸ਼ਨ ਲਿੰਕ: www.b4s.in/dpp/ARI7