ipl 13th season 2020: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ ਕੋਰੋਨਾ ਵਾਇਰਸ ਕਾਰਨ ਨਿਊ ਨੌਰਮਲ ਨਾਲ ਖੇਡਿਆ ਜਾਵੇਗਾ। ਆਈਪੀਐਲ 13 ਵਿੱਚ ਦਰਸ਼ਕਾਂ ਨੂੰ ਮੈਦਾਨ ‘ਚ ਜਾਣ ਦੀ ਆਗਿਆ ਨਹੀਂ ਹੋਵੇਗੀ। ਲੀਗ ‘ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਦੇ ਦੋ ਹਫ਼ਤਿਆਂ ਦੇ ਅੰਦਰ ਚਾਰ ਕੋਰੋਨਾ ਵਾਇਰਸ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ 15 ਤੋਂ ਵੱਧ ਖਿਡਾਰੀਆਂ ਨੂੰ ਡਰੈਸਿੰਗ ਰੂਮ ਦੇ ਅੰਦਰ ਨਹੀਂ ਰਹਿਣ ਦਿੱਤਾ ਜਾਵੇਗਾ। ਬੀਸੀਸੀਆਈ 2 ਅਗਸਤ ਨੂੰ ਸਾਰੀਆਂ ਫਰੈਂਚਾਇਜ਼ੀਆਂ ਨੂੰ ਆਈਪੀਐਲ 13 ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਦੇ ਸਕਦਾ ਹੈ। ਆਈਪੀਐਲ 13 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬੀਸੀਸੀਆਈ ਨੇ ਐਤਵਾਰ ਨੂੰ ਆਈਪੀਐਲ ਗਵਰਨਿੰਗ ਕੌਂਸਲ ਦੀ ਇੱਕ ਮੀਟਿੰਗ ਸੱਦੀ ਹੈ। ਇਸ ਬੈਠਕ ‘ਚ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ IPL ਦੇ ਸਾਰੇ ਵੱਡੇ ਫੈਸਲੇ ਲਏ ਜਾ ਸਕਦੇ ਹਨ। ਬੀਸੀਸੀਆਈ ਨੇ ਪਹਿਲਾਂ ਹੀ ਯੂਏਈ ਕ੍ਰਿਕਟ ਬੋਰਡ ਨੂੰ ਆਈਪੀਐਲ ਦੇ ਆਯੋਜਨ ਲਈ ਇੱਕ ਇਰਾਦਾ ਪੱਤਰ ਦਿੱਤਾ ਹੈ। ਹਾਲਾਂਕਿ, ਆਈਪੀਐਲ ਦੇ ਸੰਗਠਨ ‘ਤੇ ਭਾਰਤ ਸਰਕਾਰ ਦੀ ਮਨਜ਼ੂਰੀ ਅਜੇ ਮਿਲਣੀ ਬਾਕੀ ਹੈ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ, ਸਿਰਫ ਖਿਡਾਰੀ ਹੀ ਨਹੀਂ, ਬਲਕਿ ਉਨ੍ਹਾਂ ਦੀ ਪਤਨੀ, ਪ੍ਰੇਮਿਕਾਵਾਂ, ਟੀਮ ਮਾਲਕਾਂ ਸਾਰਿਆਂ ਨੂੰ ਬਾਇਓ ਸਿਕਓਰ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਏਗੀ। ਬਾਇਓ ਸਿਕਓਰ ਪ੍ਰੋਟੋਕੋਲ ਨੂੰ ਜਲਦੀ ਪ੍ਰਭਾਸ਼ਿਤ ਕੀਤਾ ਜਾਵੇਗਾ। ਕਿਸੇ ਨੂੰ ਵੀ ਬਾਇਓ ਸਿਕਓਰ ਪ੍ਰੋਟੋਕੋਲ ਨੂੰ ਤੋੜਨ ਦੀ ਆਗਿਆ ਨਹੀਂ ਹੋਵੇਗੀ।” ਹਾਲਾਂਕਿ, ਫਰੈਂਚਾਇਜ਼ੀ ਨੇ ਇਹ ਫੈਸਲਾ ਕਰਨਾ ਹੈ ਕਿ ਉਸ ਦੀ ਪਤਨੀ ਅਤੇ ਪ੍ਰੇਮਿਕਾ ਖਿਡਾਰੀਆਂ ਨਾਲ ਯੂਏਈ ਜਾਵੇਗੀ ਜਾ ਨਹੀਂ। ਬੀਸੀਸੀਆਈ ਇਸ ਮੁੱਦੇ ‘ਤੇ ਦਖਲ ਨਹੀਂ ਦੇਵੇਗੀ। ਪਰ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਇਓ ਸਿਕਓਰ ਪ੍ਰੋਟੋਕੋਲ ਸਾਰਿਆਂ ਤੇ ਲਾਗੂ ਹੋਏਗਾ। ਬੀਸੀਸੀਆਈ ਇੰਗਲੈਂਡ ਅਤੇ ਵੈਸਟਇੰਡੀਜ਼ ਦੀ ਲੜੀ ਨੂੰ ਇੱਕ ਉਦਾਹਰਣ ਵਜੋਂ ਰੱਖਦੇ ਹੋਏ ਬਾਇਓ ਸਿਕਿਓਰ ਪ੍ਰੋਟੋਕੋਲ ਦਾ ਫੈਸਲਾ ਕਰੇਗੀ ਦੱਸ ਦੇਈਏ ਕਿ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਨਾਲ ਹੀ ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ ਕ੍ਰਿਕਟ ਦੀ ਮੁੜ ਵਾਪਸੀ ਹੋਈ ਹੈ।