Tragedy of women : ਕੈਪਟਨ ਸਰਕਾਰ ਦੇ ਲਾਰਿਆਂ ਤੋਂ ਲੋਕ ਕਿੰਨੇ ਦੁਖੀ ਹਨ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ ਜਿਸ ਵਿਚ ਕੁਝ ਔਰਤਾਂ ਇਕੱਠੀਆਂ ਹੋ ਕੇ ਕੈਪਟਨ ਸਰਕਾਰ ਨੂੰ ਲਾਹਨਤਾਂ ਪਾ ਰਹੀਆਂ ਹਨ ਕਿ ਅੱਜ ਤਕ ਸਰਕਾਰ ਵਲੋਂ ਜਿਹੜੇ ਵੀ ਵਾਅਦੇ ਕੀਤੇ ਗਏ ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਸਿਰਫ ਲਾਰੇ ਹੀ ਲਗਾਏ ਗਏ। ਔਰਤਾਂ ਵਲੋਂ ਬੋਲੀਆਂ ਰਾਹੀਂ ਕੈਪਟਨ ਸਰਕਾਰ ‘ਤੇ ਤਿੱਖੇ ਵਿਅੰਗ ਕੱਸੇ ਗਏ ਹਨ। ਇਹ ਵੀਡੀਓ ਤਪਾ ਮੰਡੀ ਦਾ ਹੈ ਜਿਥੇ ਕੁਝ ਔਰਤਾਂ ਨੇ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਵਲੋਂ ਦੱਸਿਆ ਗਿਆ ਹੈ ਕਿ ਕਿਵੇਂ ਆਟਾ,ਦਾਲ,ਚਾਹ,ਚੀਨੀ ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਦੇ ਲਾਰੇ ਲਗਾਏ ਗਏ, ਗੁਟਕਾ ਸਾਹਿਬ ਤੇ ਹੱਥ ਰੱਖ ਕੇ ਨਸ਼ੇ ਨੂੰ ਬੰਦ ਕਰਨ ਦੇ ਵੱਡੇ ਵੱਡੇ ਲਾਰੇ ਲਾਏ ਗਏ, ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਘਰ-ਘਰ ਨੌਕਰੀ ਦੇਣ ਦੇ ਲਾਰੇ ਲਾਏ ਗਏ, ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨ ਦੀ ਬਜਾਏ ਪੰਜਾਬ ਦੀ ਸੱਭਿਆਚਾਰਕ ਖੇਡ ਕਬੱਡੀ ਨੂੰ ਵੀ ਬੰਦ ਕਰ ਦਿੱਤਾ ਜਿਸ ਕਾਰਨ ਖਿਡਾਰੀ ਘਰੋ ਘਰੀਂ ਬੈਠਣ ਲਈ ਮਜਬੂਰ ਹਨ, ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਤਾਂ ਕੀ ਕਰਨੀ ਸੀ ਸਰਕਾਰ ਨੇ ਵੱਡੇ ਵੱਡੇ ਬਿਜਲੀ ਬਿੱਲਾ ਨੇ ਲੋਕਾਂ ਦੇ ਘਰਾਂ ਨੂੰ ਖਾ ਲਿਆ । ਇਸ ਤਰ੍ਹਾਂ ਔਰਤਾਂ ਵਲੋਂ ਬੋਲੀਆਂ ਰਾਹੀਂ ਕੈਪਟਨ ਸਰਕਾਰ ਪ੍ਰਤੀ ਆਪਣੇ ਰੋਸ ਨੂੰ ਪ੍ਰਗਟਾਇਆ ਗਿਆ ਹੈ।