Another died of : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਨਾਂ ਨਹੀਂ ਲੈ ਰਿਹਾ। ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਰੋਜ਼ਾਨਾ ਵਾਧਾ ਹੋ ਰਿਹਾ ਹੈ। ਅੱਜਾ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਕਾਰਨ ਇਕ ਹੋਰ ਮੌਤ ਹੋ ਗਈ। ਮ੍ਰਿਤਕ ਦੀਪਛਾਣ 70 ਸਾਲਾ ਬਜ਼ੁਰਗ ਦੇ ਤੌਰ ‘ਤੇ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦਾ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਿਥੇ ਇਲਾਜ ਦੌਰਾਨ ਉਸ ਨੇ ਆਖਰੀ ਸਾਹ ਲਏ। ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ।
ਕਲ ਵੀਰਵਾਰ ਨੂੰ ਵੀ ਜਲੰਧਰ ਵਿਖੇ ਤਿੰਨ ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਪਿੰਡ ਡਮੁੰਡਾ ਆਦਮਪੁਰ ਦਾ ਰਹਿਣ ਵਾਲਾ ਬਖਸ਼ੀਸ਼ ਸਿੰਘ (70), ਇਕ ਹੋਰ ਵਿਅਕਤੀ ਜੋ ਕਿ ਭਾਰਗੋਂ ਕੈਂਪ ਦਾ ਰਹਿਣ ਵਾਲਾ ਸੀ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵਲੋਂ ਦਿੱਤੀ ਗਈ। ਇਸ ਤੋਂ ਇਲਾਵਾ ਬੀਤੇ ਕਲ 62 ਹੋਰ ਮਰੀਜ਼ਾਂ ਦੀ ਰਿਪੋਰਟ ਵੀ ਪਾਜੀਟਿਵ ਪਾਈ ਗਈ ਸੀ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਲ ਜਿਹੜੇ ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਉਨ੍ਹਾਂ ਦੇ ਸੈਂਪਲ ਫਰੀਦਕੋਟ ਮੈਡੀਕਲ ਕਾਲਜ ਵਿਖੇ ਭੇਜੇ ਗਏ ਹਨ। ਉਨ੍ਹਾਂ ਵਿਚੋਂ ਇਕ ਮਰੀਜ਼ ਜਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ 1091 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ।
ਜਿਲ੍ਹੇ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 474 ਹਨ ਜਿਨ੍ਹਾਂ ਵਿਚੋਂ 156 ਮੈਰੀਟੋਰੀਅਸ ਸਕੂਲ ‘ਚ, 25 ਮਿਲਟਰੀ ਹਸਪਤਾਲ ‘ਚ, 12 BSF ਹਸਪਤਾਲ ਵਿਚ, 89 ਆਪਣੇ ਘਰਾਂ ਵਿਚ ਆਈਸੋਲੇਟ ਸਨ। 19 ਲੁਧਿਆਣਾ ਦੇ ਹਸਪਾਤਲਾਂ ‘ਚੋਂ, 3 ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਹਨ। ਸਿਹਤ ਵਿਭਾਗ ਦੀ ਟੀਮ ਵਲੋਂ 797 ਹੋਰਨਾਂ ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ।