Bhagatwala dump at : ਦੁਬਈ ਦੀ ਅਰਵਦਾ ਵਲੋਂ ਟੇਕਓਵਰ ਕੀਤੀ ਗਈ ਮਿਊਂਸਪਲ ਸਾਲਿਡ ਵੇਸਟ ਲਿਮਟਿਡ ਕੰਪਨੀ ਨੇ ਭਗਤਾਂਵਾਲਾ ਡੰਪ ‘ਤੇ ਬਾਇਓ ਰੈਮੀਡੇਸ਼ਨ ਮਸ਼ੀਨੀ ਦੀ ਰਿਪੇਅਰ ਸ਼ੁਰੂ ਕਰਵਾਈ ਹੈ। ਇਸ ਰਿਪੇਅਰ ਵਿਚ 15 ਤੋਂ 20 ਦਿਨ ਲੱਗ ਸਕਦੇ ਹਨ ਜਿਸ ਤੋਂ ਬਾਅਦ ਬਾਇਓ ਰੈਮੀਡੇਸ਼ਨ ਦਾ ਕੰਮ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇਗਾ। ਪਿਛਲੀ ਨਵੰਬਰ ਵਿਚ ਅੰਮ੍ਰਿਤਸਰ ਵਿਖੇ ਪਹੁੰਚੀ ਨੈਸ਼ਨਲ ਗ੍ਰੀਨ ਟ੍ਰਿਬਊਨਲ (ਐੱਨ. ਜੀ. ਟੀ.) ਟੀਮ ਦੀ ਫਟਕਾਰ ਦੇ 8 ਮਹੀਨੇ ਬਾਅਦ ਕੰਪਨੀ ਵਲੋਂ ਕੂੜੇ ਦਾ ਨਿਪਟਾਰਾ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ ਸੀ। ਮੀਂਹ ਕਾਰਨ ਮਸ਼ੀਨਰੀ ਦੀ ਰਿਪੇਅਰ ਨੂੰ ਲੈ ਕੇ ਕੰਮ ਰੋਕਣਾ ਪਿਆ। ਭਗਤਾਂਵਾਲਾ ਡੰਪ ‘ਤੇ ਲਗਭਗ 12 ਲੱਖ ਮੀਟਰਕ ਟਨ ਕੂੜਾ ਇਕੱਠਾ ਦੱਸਿਆ ਜਾ ਰਿਹਾ ਹੈ।
ਐੱਨ. ਜੀ. ਟੀ. ਨੇ ਪਿਛਲੇ ਸਾਲ ਨਵੰਬਰ ਵਿਚ ਆਪਣੇ ਦੌਰੇ ਦੌਰਾਨ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਉਲੰਘਣਾ ਨੂੰ ਲੈ ਕੇ ਨਿਗਮ ਨੂੰ 20 ਲੱਖ ਰੁਪਏ ਅਤੇ ਮਿਊਂਸਪਲ ਸਾਲਿਡ ਵੇਸਟ ਕੰਪਨੀ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਨਿਗਮ ਨੂੰ 25 ਲੱਖ ਰੁਪਏ ਬਤੌਰ ਬੈਂਕ ਗਾਰੰਟੀ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਭਗਤਾਂਵਾਲਾ ਡੰਪ ‘ਤੇ ਬਾਇਓ ਰੈਮੀਡੇਸ਼ਨ ਦਾ ਕੰਮ ਲਦੀ ਸ਼ੁਰੂ ਕਰਨ, ਇਕ ਮਹੀਨੇ ਅੰਦਰ ਚਾਰ ਦੀਵਾਰੀ ਕਰਵਾਉਣ ਅਤੇ ਗ੍ਰੀਨ ਬੈਲਟ ਬਣਵਾਉਣ, ਕੂੜਾ ਡੰਪ ਨੂੰ ਢੱਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
8 ਮਹੀਨੇ ਬੀਤਣ ਤੋਂ ਬਾਅਦ ਵੀ ਕੰਮ ਅਧੂਰਾ ਹੈ। 28 ਜਨਵਰੀ 2019 ਨੂੰ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਇਓ ਰੈਮੀਡੇਸ਼ਨ ਪਲਾਂਟ ਦੇ ਤਿੰਨ ਯੂਨਿਟ ਲਗਾ ਕੇ ਡੰਪ ਖਤਮ ਕਰਕੇ ਪਾਰਕ ਬਣਾਉਣ ਦਾ ਦਾਅਵਾ ਕੀਤਾ ਸੀ। ਸਿੱਧੂ ਨੇ ਡੰਪ ‘ਤੇ ਜਮ੍ਹਾ ਕੂੜਾ 6 ਮਹੀਨੇ ਵਿਚ ਖਤਮ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਫਰਵਰੀ 2019 ਵਿਚ ਡੰਪ ‘ਤੇ ਬਾਇਓ ਰੈਮੀਡੇਸ਼ਨ ਦਾ ਕੰਮ ਸ਼ੁਰੂ ਹੋਇਆ। ਇਕ ਮਹੀਨੇ ਬਾਅਦ ਹੀ ਪੇਮੈਂਟ ਦੇ ਇਸ਼ੂ ਨੂੰ ਲੈ ਕੇ ਇਹ ਕੰਮ ਰੋਕ ਦਿਤਾ ਗਿਆ ਸੀ। ਇਸ ਤੋਂ ਬਾਅਦ ਫਿਰ ਕੰਮ ਸ਼ੁਰੂ ਕਰਕੇ ਬੰਦ ਕਰ ਦਿੱਤਾ ਗਿਆ ਸੀ।