Confirmation of 32 : ਕੋਰੋਨਾ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾਈ ਹੈ। ਹਰ ਕੋਈ ਇਸ ਤੋਂ ਬਚਾਅ ਲਈ ਵੈਕਸੀਨ ਲੱਭਣ ਵਿਚ ਲੱਗਾ ਹੋਇਆ ਹੈ ਪਰ ਅਜੇ ਤਕ ਸਫਲਤਾ ਹਾਸਲ ਨਹੀਂ ਹੋਈ ਜਿਸ ਕਾਰਨ ਰੋਜ਼ਾਨਾ ਕੋਰੋਨਾ ਦੇ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਜਿਲ੍ਹਾ ਬਰਨਾਲਾ ਤੋਂ ਅੱਜ 32 ਨਵੇਂ ਕੇਸ ਸਾਹਮਣੇ ਆਏ ਇਨ੍ਹਾਂ ਵਿਚੋਂ 8 ਕੇਸ ਜਿਲ੍ਹਾ ਬਰਨਾਲਾ ਨਾਲ ਸਬੰਧਤ ਹਨ। ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਪਾਜੀਟਿਵ ਕੇਸ ਆਉਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਹ ਜਾਣਕਾਰੀ ਡਾ. ਗੁਰਿੰਦਰਵੀਰ ਸਿੰਘ ਵਲੋਂ ਦਿੱਤੀ ਗਈ।
ਜੁਲਾਈ ਮਹੀਨੇ ਵਿਚ ਕੋਰੋਨਾ ਦੇ ਕੇਸ ਸਭ ਤੋਂ ਵਧ ਸਾਹਮਣੇ ਆਏ ਹਨ ਪਰ ਇੰਝ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਨਗਰ ਕੌਂਸਲ ਵਲੋਂ ਸ਼ਹਿਰ ਵਿਚ ਸੈਨੇਟਾਈਜੇਸ਼ਨ ਤਕ ਨਹੀਂ ਕਰਵਾਈ ਜਾ ਰਹੀ। ਜਦੋਂ ਮਾਰਚ ਵਿਚ ਸੂਬੇ ਵਿਚ ਕੋਰੋਨਾ ਦੇ ਕੇਸ ਆਉਣੇ ਸ਼ੁਰੂ ਹੋਏ ਸਨ ਉਦੋਂ ਤਾਂ ਨਗਰ ਕੌਂਸਲ ਵਲੋਂ ਸੈਨੇਟਾਈਜੇਸ਼ਨ ਕਰਵਾਈ ਗਈ ਪਰ ਹੁਣ ਜਦੋਂ ਹਾਲਾਤ ਜ਼ਿਆਦਾ ਖਰਾਬ ਹੋ ਗਏ ਹਨ ਤਾਂ ਪ੍ਰਸ਼ਾਸਨ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ।
ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਇਸ ਸਮੇਂ 4577 ਮਰੀਜ਼ ਆਈਸੋਲੇਸ਼ਨ ਵਾਰਡਾਂ ਵਿਚ ਦਾਖਲ ਹਨ। ਇਨ੍ਹਾਂ ਵਿਚੋਂ 135 ਆਕਸੀਜਨ ਸਪੋਰਟ ‘ਤੇ ਅਤੇ 18 ਮਰੀਜ਼ ਵੈਂਟੀਲੇਟਰ ‘ਤੇ ਹਨ। 296 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 10509 ਹੋ ਗਈ ਹੈ। ਸੂਬੇ ਵਿਚ ਹੁਣ ਤਕ 522067 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਅਨੁਸਾਰ ਵੀਰਵਾਰ ਨੂੰ ਜਿਹੜੇ 296 ਮਰੀਜ਼ਾਂ ਨੂੰ ਸਿਹਤਮੰਦ ਹੋਣ ‘ਤੇ ਛੁੱਟੀ ਦੇ ਦਿੱਤੀ ਗਈ ਉਨ੍ਹਾਂ ਵਿਚੋਂ ਅੰਮ੍ਰਤਿਸਰ ਦੇ 82, ਪਟਿਆਲਾ ਦੇ 57, ਜਲੰਧਰ ਦੇ 15, ਸੰਗਰੂਰ ਤੇ ਹੁਸ਼ਿਆਰਪੁਰ ਦੇ 20-20, ਮੋਹਾਲੀ ਦੇ 26, ਮਾਨਸਾ ਤੇ ਫਿਰੋਜ਼ਪੁਰ ਦੇ 1-1 ਮਰੀਜ਼ ਸ਼ਾਮਲ ਹੈ।