All banks in : ਰੱਖੜੀ ‘ਤੇ ਪੰਜਾਬ ਦੇ ਸਾਰੇ ਬੈਂਕ ਖੁੱਲੇ ਰਹਿਣਗੇ ਤੇ ਬੈਂਕਾਂ ਵਿਚ ਪਹਿਲਾਂ ਦੀ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ। ਸ਼ਨੀਵਾਰ ਤੇ ਐਤਵਾਰ ਮਿਲਾ ਕੇ ਅਗਸਤ ਮਹੀਨੇ ‘ਚ 10 ਦਿਨ ਬੈਂਕ ਬੰਦ ਰਹਿਣਗੇ। 1 ਅਗਸਤ ਨੂੰ ਬਕਰੀਦ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਹਨ। 2 ਅਗਸਤ ਨੂੰ ਐਤਵਾਰ, 8 ਅਗਸਤ ਨੂੰ ਦੂਜਾ ਸ਼ਨੀਵਾਰ, 9 ਨੂੰ ਐਤਵਾਰ, 12 ਨੂੰ ਜਨਮ ਅਸ਼ਟਮੀ, 15 ਨੂੰ ਆਜ਼ਾਦੀ ਦਿਵਸ, 16 ਅਗਸਤ ਨੂੰ ਐਤਵਾਰ, 22 ਅਗਸਤ ਨੂੰ ਚੌਥਾ ਸ਼ਨੀਵਾਰ ਤੇ 23 ਤੇ 30 ਅਗਸਤ ਨੂੰ ਐਤਵਾਰ ਹੈ। ਬੈਂਕਿੰਗ ਐਕਟ ਮੁਤਾਬਕ 1 ਅਗਸਤ, 12 ਅਗਸਤ ਤੇ 15 ਅਗਸਤ ਦੀ ਛੁੱਟੀ ਐਲਾਨੀ ਗਈ ਹੈ। ਸ਼ਹਿਰ ਵਿਚ ਕੁੱਲ 350 ਬੈਂਕ ਬ੍ਰਾਂਚਾਂ ਹਨ ਜਿਨ੍ਹਾਂ ਵਿਚ 2500 ਤੋਂ ਵਧ ਮੁਲਾਜ਼ਮ ਕੰਮ ਕਰ ਰਹੇ ਹਨ। ਬੈਂਕ ਆਫ ਬੜੌਦਾ ਨਾਰਥ ਜ਼ੋਨ ਦੇ ਸਹਿ ਸਕੱਤਰ ਕੰਵਲਜੀਤ ਸਿੰਘ ਕਾਲੜਾ ਨੇ ਦੱਸਿਆ ਕਿ ਪੰਜਾਬ ਵਿਚ 10 ਦਿਨ ਬੈਂਕ ਬੰਦ ਰਹਿਣਗੇ।