Hospital administration’s negligence: ਡੇਰਾਬੱਸੀ ਸਥਿਤ ਇੰਡਸ ਇੰਟਰਨੈਸ਼ਨ ਹਸਪਤਾਲ ਵਿਚ ਹਾਰਟ ਸਰਜਰੀ ਲਈ ਦਾਖਲ ਹੋਈ 51 ਸਾਲ ਦੀ ਜਸਜੋਤ ਕੌਰ ਦੀ ਆਪ੍ਰੇਸ਼ਨ ਤੋਂ ਪਹਿਲਾਂ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿਤਾ ਗਿਆ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਤੇ ਸਹੀ ਇਲਾਜ ਨਾ ਕਰਾਉਣ ਦੇ ਦੋਸ਼ ਲਗਾਏ ਸਨ। ਸ਼ੁੱਕਰਵਾਰ ਨੂੰ ਘਰਵਾਲੇ ਜਦੋਂ ਮ੍ਰਿਤਕ ਦੇਹ ਨੂੰ ਲੈਣ ਪੁੱਜੇ ਤਾਂ ਦੇਖਿਆ ਕਿ ਮ੍ਰਿਤਕ ਔਰਤ ਦੇ ਬੁਲ੍ਹ ਅਤੇ ਕੰਨ ਚੂਹਿਆਂ ਨੇ ਖਾਧੇ ਹੋਏ ਸਨ ਜਿਸ ਨਾਲ ਮ੍ਰਿਤਕ ਦੇਹ ਵੀ ਖੂਨ ਨਾਲ ਲੱਥਪੱਥ ਸੀ। ਗੁੱਸੇ ‘ਚ ਆਏ ਲੋਕਾਂ ਨੇ ਹਸਪਤਾਲ ਵਿਚ ਬਹੁਤ ਹੰਗਾਮਾ ਕੀਤਾ।
ਹਸਪਤਾਲ ਮੈਨੇਜਮੈਂਟ ਨੂੰ ਇਸ ਲਈ ਪਰਿਵਾਰਕ ਮੈਂਬਰਾਂ ਨੇ ਕਸੂਰਵਾਰ ਦੱਸਿਆ ਸਗੋਂ ਉਨ੍ਹਾਂ ‘ਤੇ ਡੈੱਡ ਬੌਡੀ ਨਾਲ ਛੇੜਛਾੜ ਕਰਨ ਦਾ ਵੀ ਦੋਸ਼ ਲਗਾਇਆ। ਘਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਤਹਿਸੀਲਦਾਰ ਦੀ ਮੌਜੂਦਗੀ ਵਿਚ ਡੈੱਡ ਬਾਡੀ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਚ ਸ਼ਿਫਟ ਕਰਕੇ ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਪੰਚਕੂਲਾ ਲਿਜਾਇਆ ਗਿਆ।
ਪੰਚਕੂਲਾ ਸੈਕਟਰ-26 ਦੇ ਰਹਿਣ ਵਾਲੇ ਰਿਟਾਇਰਡ ਕਰਨਲ ਅਮਰਜੀਤ ਸਿੰਘ ਨੇ ਦੱਸਿਆ ਕਿ ਪਤਨੀ ਜਸਜੋਤ ਕੌਰ ਦੀ ਹਾਰਟ ਸਰਜਰੀ ਲਈ 29 ਜੁਲਾਈ ਦੀ ਸ਼ਾਮ ਨੂੰ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਥੇ ਡਾਕਟਰ ਬਾਂਸਲ ਮਹਿਲਾ ਦਾ ਆਪ੍ਰੇਸ਼ਨ ਕਰਨ ਵਾਲੇ ਸਨ ਪਰ ਵੀਰਵਾਰ ਸਵੇਰੇ 7 ਵਜ ਕੇ 40 ਮਿੰਟ ‘ਤੇ ਦੱਸਿਆ ਕਿ ਜਸਜੋਤ ਕੌਰ ਦੀ ਮੌਤ ਹੋ ਗਈ ਹੈ। ਅਮਰਜੀਤ ਮੁਤਾਬਕ ਪਤਨੀ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਨ੍ਹਾਂ ਦੀ ਮੌਤ ਹੋ ਜਾਂਦੀ। ਅਮਰਜੀਤ ਨੇ ਦੱਸਿਆ ਕਿ ਲਾਸ਼ ਨੂੰ ਮੋਰਚਰੀ ਵਿਚ ਰਖਵਾਉਣ ਲਈ 3500 ਰੁਪਏ ਫੀਸ ਵੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਮ੍ਰਿਤਕ ਦੇਹ ਨੂੰ ਇੰਨਾ ਨੁਕਸਾਨ ਪੁੱਜਾ। ਮੈਡੀਕਲ ਡਾਇਰੈਕਟਰ ਸੁਰਿੰਦਰ ਬੇਦੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ।