Bathinda’s Nathana declared :ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੂਰਾ ਵਿਸ਼ਵ ਕੋਰੋਨਾ ਵਿਰੁੱਧ ਆਪਣੀ ਜੰਗ ਲੜ ਰਿਹਾ ਹੈ ਤੇ ਆਏ ਦਿਨ ਕੋਰੋਨਾ ਦੇ ਪਾਜੀਟਿਵ ਕੇਸ ਬਹੁਤ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਕੋਰੋਨਾ ਕਾਰਨ ਬਠਿੰਡਾ ਦੇ ਪਿੰਡ ਨਥਾਣਾ ਤੇ ਗਿੱਦੜ ਨੂੰ 10 ਦਿਨਾਂ ਲਈ Hotspot ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਦਿਨਾਂ ‘ਚ ਦੋਵਾਂ ਪਿੰਡਾਂ ਦੇ ਲੋਕ ਬਿਨਾਂ ਜ਼ਰੂਰੀ ਕੰਮ ਤੋਂ ਆਪਣੇ ਘਰਾਂ ‘ਚੋਂ ਬਾਹਰ ਜਾਣ ‘ਤੇ ਪਾਬੰਦੀ ਹੋਵੇਗੀ।
ਸਿਵਲ ਹਸਪਤਾਲ ਨਥਾਣਾ ਵਿਖੇ ਲਗਭਗ ਸਾਰੇ ਕਰਮਚਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਨਥਾਣਾ ਦੇ ਕੌਂਸਲਰਾਂ ਤੋਂ ਇਲਾਵਾ ਹੋਰ ਵੀ 12 ਦੇ ਕਰੀਬ ਨਥਾਣਾ ਵਾਸੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ। ਪ੍ਰਸ਼ਾਸਨ ਨੇ ਪਿੰਡ ਗਿੱਦੜ ਨੂੰ ਵੀ ਹਾਟ ਸਪਾਟ ਇਲਾਕਾ ਘੋਸ਼ਿਤ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਥਾਣਾ ਨਥਾਣਾ ਦੇ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਥਾਣੇ ਦੇ ਨਾਲ ਲੱਗਦੀ ਮਾਰਕੀਟ ਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਮਾਕੀਟ ਨੂੰ ਕਦੋਂ ਖੋਲ੍ਹਿਆ ਜਾਵੇਗਾ, ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ।
ਪਿੰਡ ਨਥਾਣਾ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਥੇ ਪਾਜੀਟਿਵ ਕੇਸ ਸਾਹਮਣੇ ਆ ਰਹੇ ਸਨ ਉਦੋਂ ਤਾਂ ਪ੍ਰਸ਼ਾਸਨ ਵਲੋਂ ਕੋਈਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਜਦੋਂ ਰਿਪੋਰਟਾਂ ਨੈਗੇਟਿਵ ਆ ਰਹੀਆਂ ਹਨ ਤਾਂ ਇਲਾਕੇ ਨੂੰ ਹੋਟਸਪਾਟ ਐਲਾਨ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਲ ਇਕ ਦਮ ਬਾਜ਼ਾਰ ਬੰਦ ਕਰਵਾਉਣ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ। ਦੂਜੇ ਪਾਸੇ ਥਾਣਾ ਮੁਖੀ ਤਰਨਜੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਸਮੇਂ ਰਹਿੰਦਿਆਂ ਕੋਰੋਨਾ ਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇਤੇ ਹੋਰਨਾਂ ਲੋਕਾਂ ਨੂੰ ਇੰਫੈਕਟਿਡ ਹੋਣ ਤੋਂ ਬਚਾਇਆ ਜਾ ਸਕੇ।