Sadhu Singh Dharamsot : ਨਾਭਾ : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ੁੱਕਰਵਾਰ ਨੂੰ ਨਾਭਾ ਵਿਖੇ 17 ਕਰੋੜ ਦੀ ਲਾਗਤ ਨਾਲ ਲੱਗਣ ਵਾਲੇ 12MLD ਸਮਰੱਥਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਮੇਨ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮਸੌਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਰੋਨਾ ਮਹਾਮਾਰੀ ਕਾਰਨ ਖਜ਼ਾਨਾ ਘਟ ਹੋਣ ਤੇ ਖਰਚੇ ਵਧਣ ਦੇ ਬਾਵਜੂਦ ਸੂਬੇ ਅੰਦਰ ਵਿਕਾਸ ਕੰਮ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦਾ ਕੰਮ 15 ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ।
ਧਰਮਸੋਤ ਨੇ ਕਿਹਾ ਕਿ ਨਾਭਾ ਦੇ ਵਿਕਾਸ ਨੂੰ ਪਿਛਲੀਆਂ ਦੋ ਸਰਕਾਰਾਂ ਵਲੋਂ ਧਿਆਨ ਨਹੀਂ ਦਿੱਤਾ ਗਿਆ ਪਰ ਹੁਣ ਅਜਿਹਾ ਨਹੀਂ ਹੋਵੇਗਾ। ਕੈਪਟਨ ਸਰਕਾਰ ਨੇ ਨਾਭਾ ਦੇ ਵਿਕਾਸ ਲਈ ਖਜ਼ਾਨੇ ਦਾ ਮੂੰਹ ਖੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ ਨਾਭਾ ਸ਼ਹਿਰ ਦੀ ਅਗਲੇ 15ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਦਾ ਪਾਣੀ ਛੱਜੂ ਭਟ ਵਿਖੇ ਛੱਡਿਆ ਜਾਸੇਗਾ ਜਿਸਨਾਲ ਪ੍ਰਦੂਸ਼ਣ ਘਟੇਗਾ ਤੇ ਬਿਨਾਂ ਬਣਾਏ ਸੀਵਰੇਜ ਨਾਲ ਪੈਦਾ ਹੋਣ ਵਾਲੀ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ।
ਇਸ ਮੌਕੇ ਜਲ ਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਵੇਦ ਕਪੂਰ, ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਚੇਅਰਮੈਨ ਅਮਰਦੀਪ ਖੰਨਾ, ਚੇਅਰਮੈਨ ਪਰਮਜੀਤ ਸਿੰਘ ਖਟੜਾ, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਚੇਅਰਮੈਨ ਇੱਛੇਮਾਰ ਸਿੰਘ ਭੋਜੋਮਾਜਰੀ, ਬਲਾਕ ਪ੍ਰਧਾਨ ਗੌਤਮ ਬਾਤਿਸ਼, ਡੀ. ਐੱਸ. ਪੀ. ਰਾਜੇਸ਼ ਛਿੱਬਰ, ਸੰਜੇ ਮੱਗੋ ਯੂਥ ਨੇਤਾ, ਦਲੀਪ ਬਿੱਟੂ, ਸੰਜੇ ਜਿੰਦਲ ਐੱਸ.ਡੀ. ਓ. ਜਲ ਸਪਲਾਈ ਵਿਭਾਗ ਆਦਿ ਹਾਜ਼ਰ ਸਨ।