Under the ‘Mission : ਪੰਜਾਬ ਵਿਚ ਕੋਵਿਡ-19 ਅਧੀਨ ਸ਼ੁਰੂ ਕੀਤੀ ਗਈ ‘ਮਿਸ਼ਨ ਫਤਿਹ’ ਮੁਹਿੰਮ ਤਹਿਤ ਹਸਪਤਾਲਾਂ, ਮੈਡੀਕਲ ਕਾਲਜਾਂ ਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਇਸ ਖਤਰਨਾਕ ਵਾਇਰਸ ਨਾਲ ਲੜਨ ਦੇ ਸਮਰੱਥ ਬਣਾਉਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਵਲੋਂ ਦਿੱਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਧੀਨ ਹਸਪਤਾਲਾਂ ਵਿਖੇ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਟਰੇਸ ਕਰਨ, ਕੰਟੇਨਮੈਂਟ ਜ਼ੋਨ ਸਥਾਪਤ ਕਰਨ ਅਤੇ ਹਰੇਕ ਜਿਲ੍ਹੇ ਵਿਖੇ ਮਦਦ ਲਈ 3-3 ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ।
218 ਪ੍ਰਾਈਵੇਟ ਹਸਪਤਾਲਾਂ ਦੀ ਚੋਣ ਕੀਤੀ ਗਈ ਤਾਂ ਜੋ ਲੋੜ ਪੈਣ ‘ਤੇ ਕੋਵਿਡ-19 ਮਰੀਜ਼ਾਂ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ ਤੇ ਇਸ ਦੇ ਨਾਲ ਹੀ ਮਾਹਿਰ ਡਾਕਟਰਾਂ ਦੀ ਇਕ ਟੀਮ ਦਾ ਵੀ ਗਠਨ ਕੀਤਾ ਜਾਵੇਗਾ ਜਿਹੜੇ ਲੋੜ ਪੈਣ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਮੈਡੀਕਲ ਕਾਲਜਾਂ, ਜਿਲ੍ਹਾ ਹਸਪਤਾਲਾਂ ਵਿਖੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਦੀ ਮਦਦ ਕਰ ਸਕਣ। ਟ੍ਰੇਨਿੰਗ ਦੇਣ ਲਈ ਕੇ. ਕੇ. ਤਲਵਾੜ ਦੀ ਅਗਵਾਈ ਹੇਠ ਡਾ. ਵਿਕਾਸਸੂਰੀ, ਡਾ. ਅਨੂਪ ਕੇ. ਸਿੰਘ, ਡਾ. ਅਜੀਤ ਕਿਆਲ, ਸੇਂਟ ਜੋਰਜ ਯੂਨੀਵਰਿਸਟੀ ਹਸਪਤਾਲ, ਡਾ.ਸੰਦੀਪ ਕਟਾਰੀਆ, ਪ੍ਰੋ. ਨਿਤੀਸ਼ ਨਾਇਕ, ਪ੍ਰੋ. ਅੰਬੂਜ ਰਾਏ, ਪ੍ਰੋ. ਰਾਜੇਸ਼ ਮਹਾਜਨ, ਪ੍ਰੋ. ਰਵਿੰਦਰ ਗਰਗ, ਪ੍ਰੋ. ਨਿਤਿਨ ਮਲਹੋਤਰਾ ਪ੍ਰੋ. ਮੈਡੀਸਨ ਆਦਿ ਡਾਕਟਰ ਸ਼ਾਮਲ ਹਨ।
ਡੀ. ਕੇ. ਤਿਵਾੜੀ ਨੇ ਡਾ. ਕੇ. ਕੇ. ਤਲਵਾੜ ਦੀ ਅਗਵਾਈ ਹੇਠ ਕੋਵਿਡ-19 ਦੌਰਾਨ ਕੰਮ ਕਰ ਰਹੇ ਡਾਕਟਰਾਂ ਵਲੋਂ ਇਕੱਠੇ ਕੰਮ ਕਰਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇੰਨੇ ਖਤਰਨਾਕ ਵਾਇਰਸ ਨਾਲ ਲੜਨ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੀ ਅੱਗੇ ਆਉਣਾ ਪਵੇਗਾ ਤਾਂ ਜੋ ਕੋਵਿਡ-19 ਖਿਲਾਫ ਅਸੀਂ ਆਪਣੀ ਲੜਾਈ ਨੂੰ ਜਾਰੀ ਰੱਖ ਸਕੀਏ ਇਸ ਵਾਇਰਸ ਨੂੰ ਕੰਟਰੋਲ ਕਰ ਸਕੀਏ।