LEd face mask: ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਫੇਸ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ , ਜਿਸ ਨੂੰ ਦੇਖਦਿਆਂ ਹੁਣ ਲੋਕਾਂ ਨੇ ਵੀ ਇਸ ਨਾਲ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਤਰ੍ਹਾਂ – ਤਰ੍ਹਾਂ ਦੇ ਮਾਸਕ ਮਾਰਕੀਟ ‘ਚ ਵੀ ਮੌਜੂਦ ਹਨ। ਇਥੋਂ ਤੱਕ ਕਿ ਦੁਲਹਨ ਦੇ ਲਹਿੰਗੇ ਦੇ ਨਾਲ ਦੇ ਮਾਸਕ ਵੀ ਬਹੁਤ ਟਰੈਂਡਿੰਗ ‘ਚ ਚੱਲ ਰਹੇ ਹਨ। ਅਜਿਹੇ ‘ਚ ਮਾਰਕੀਟ ‘ਚ LED ਫੇਸ ਮਾਸਕ ਪੇਸ਼ ਕੀਤਾ ਗਿਆ ਹੈ ਜਿਸ ਨੂੰ Lumen Couture ਦੇ ਫੈਸ਼ਨ ਡਿਜ਼ਾਈਨਰ Chelsea Kulkas ਨੇ ਡਿਜ਼ਾਈਨ ਕੀਤਾ ਹੈ।
ਇੱਕ ਰਿਪੋਰਟ ਮੁਤਾਬਿਕ LED ਮਾਸਕ ਨੂੰ ਡੂਅਲ ਲੇਅਰ ਕੌਟਨ ਨਾਲ ਬਣਿਆ ਹੋਵੇਗਾ ਅਤੇ ਉਸ ‘ਚ ਚਾਰਜੇਬਲ LED ਫਲੈਕਸ ਪੈਨਲ ਵੀ ਦਿੱਤਾ ਜਾਵੇਗਾ। ਇਸ ਮਾਸਕ ਨੂੰ ਸੈਨੇਟਾਈਜ਼਼ ਜਾਂ ਫਿਰ ਸਫ਼ਾਈ ਕਰਦਿਆਂ ਹਟਾਇਆ ਜਾ ਸਕਦਾ ਹੈ। ਬੈਟਰੀ ਤੇ ਚਾਰਜੇਬਲ ਵਾਇਰ ਨਾਲ ਇਸਦੀ ਕਰੀਬ 7,000 ਰੁਪਏ ਹੋਵੇਗੀ ਤੇ Lumen Couture ਦੀ ਵੈੱਬਸਾਈਟ ਤੋਂ ਕੋਈ ਵੀ ਇਸਨੂੰ ਆਸਾਨੀ ਨਾਲ ਖਰੀਦ ਸਕਦਾ ਹੈ। ਫੈਸ਼ਨ ਡਿਜ਼ਾਈਨਰ ਦੀ ਮੰਨੀਏ ਤਾਂ ਉਨ੍ਹਾਂ ਦਾ ਮਕਸਦ ਕੋਵਿਡ-19 ਮਹਾਮਾਰੀ ਦੇ ਇਸ ਦੌਰ ‘ਚ ਮਾਸਕ ਜ਼ਰੀਏ ਕੋਈ ਪ੍ਰੋਫਿਟ ਕਮਾਉਣਾ ਨਹੀਂ ਸੀ। Lumen Couture ਨੇ ਇਸ ਸਬੰਧੀ ਦੱਸਿਆ ਕਿ ਉਹ ਜੂਨ ਮਹੀਨੇ ਜਿੰਨੇ ਵੀ ਮਾਸਕ ਉਹਨਾਂ ਦੀ ਕਮਾਈ ਕਰੀਬ 3,72,962 ਰੁਪਏ ਹੋਵੇਗਾ ਅਤੇ ਉਸਨੇ ਇਸ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਕੋਵਿਡ-19 ਰਿਲੀਫ ਫੰਡ ‘ਚ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਇਹ LED ਡਿਸਪਲੇਅ ਵਾਲੇ ਮਾਸਕ ‘ਚ ਇੱਕ ਪਤਲੀ LED Matrix ਸਕ੍ਰੀਨ ਨਾਲ ਹੋਵੇਗੀ , ਜਿਸ ਨੂੰ ਯੂਜ਼ਰ ਆਪਣੇ ਹਿਸਾਬ ਨਾਲ ਮੋਬਾਈਲ ਐਪ ਦੀ ਮਦਦ ਨਾਲ ਕਸਟਮਾਈਜ਼ਡ ਵੀ ਕਰ ਸਕਦਾ ਹੈ। ਕੋਈ ਵੀ ਡ੍ਰਾਇੰਗ, ਟੈਕਸਟ ਤੇ ਵਾਇਰਸ ਨੂੰ ਮਾਸਕ ‘ਤੇ ਚਲਾਇਆ ਜਾ ਸਕਦਾ ਹੈ। ਮਾਈਕ੍ਰੋਫੋਨ ਇਨਪੁੱਟ ਵੀ ਇਸ ‘ਚ ਦਿੱਤਾ ਗਿਆ ਹੈ। ਮਾਸਕ ਰਾਹੀਂ ਸੋਸ਼ਲ ਡਿਸਟੈਂਸਿੰਗ ਮੈਸੇਜ ਜਿਵੇਂ Stand Back ਜਾਂ ਫਿਰ 6 ਫੁੱਟ ਸਾਂਝੇ ਕੀਤੇ ਜਾ ਸਕਦੇ ਹਨ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਾਸਕ ਕਰਨ ਬੋਲਣਾ ਆਸਾਨ ਨਹੀਂ ਹੁੰਦਾ ਜਿਸ ਨਸਮੱਸਿਆ ਨੂੰ LED ਮਾਸਕ ਦੀ ਮਦਦ ਨਾਲ ਸੁਲਝਾਇਆ ਜਾ ਸਕਦਾ ਹੈ।