Unique method found : ਚੰਡੀਗੜ੍ਹ ਵਿਖੇ ਹੁਣ ਲੱਕੜੀ ਦਾ DNA ਟੈਸਟ ਹੋ ਸਕੇਗਾ। ਕਿਸੇ ਵੀ ਕ੍ਰਾਈਮ ਦੀ ਘਟਨਾ ਵਿਚ ਇਸਤੇਮਾਲ ਹੋਣ ਵਾਲੀ ਲੱਕੜੀ ਨਾਲ ਹੁਣ ਦੋਸ਼ੀਆਂ ਤਕ ਪਹੁੰਚਣਾ ਆਸਾਨ ਹੋਵੇਗਾ। ਪੰਜਾਬ ਯੂਨੀਵਰਸਿਟੀ ਸਥਿਤ ਇੰਸਟੀਚਿਊਟ ਆਫ ਫੋਰੈਂਸਿਕ ਸਾਇੰਸ ਅਤੇ ਕ੍ਰਿਮੀਨੋਲਾਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਵਿਸ਼ਾਲ ਸ਼ਰਮਾ ਨੇ ਚੇਕ ਗਣਰਾਜ ਸਥਿਤ ਮੇਂਡਲ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਵੁੱਡ ਸਾਇੰਸ ਦੇ ਪ੍ਰੋਫੈਸਰ ਨਾਲ ਮਿਲਕੇ ਇਹ ਖੋਜ ਕੀਤੀ ਗਈ ਹੈ।
ਡਾ. ਵਿਸ਼ਾਲ ਮੁਤਾਬਕ ਜੇਕਰ ਕਿਸੇ ਵੀ ਤਰ੍ਹਾਂ ਦੀ ਲੱਕੜੀ ਨਾਲ ਹਮਲਾ ਕੀਤਾ ਗਿਆ ਹੈ ਤੇ ਉਸਦਾ ਕੁਝ ਹਿੱਸਾ ਉਥੋਂ ਮਿਲ ਜਾਂਦਾ ਹੈ ਤਾਂ ਫਿਰ ਉਸ ਮਾਮਲੇ ਨੂੰ ਇਸ ਖਾਸ ਸੋਧ ਜ਼ਰੀਏ ਸੁਲਝਾਇਆ ਜਾ ਸਕੇਗਾ। ਕੋਈ ਵਿਅਕਤੀ ਅਪਰਾਧ ਕਰਨ ਵੇਲੇ ਲੱਕੜੀ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਸਬੂਤਾਂ ਦੀ ਘਾਟਕਾਰਨ ਅਦਾਲਤ ਤੋਂ ਬਚ ਜਾਂਦਾ ਹੈ, ਕਿਉਂਕਿ ਕੋਰਟ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੁੰਦਾ ਕਿ ਕਿਸ ਲੱਕੜੀ ਨਾਲ ਅਪਰਾਧ ਹੋਇਆ ਹੈ। ਇਸਦੇ ਨਾਲ ਹੀ ਲੱਕੜੀਆਂ ਦੀ ਸਮਗਲਿੰਗ ਨੂੰ ਰੋਕਣ ਵਿਚ ਵੀ ਇਹ ਵਿਧੀ ਮਦਦ ਕਰ ਸਕੇਗੀ।
ਡਾ. ਵਿਸ਼ਾਲ ਮੁਤਾਬਕ ਖੋਜ ਦੌਰਾਨ ਲੈਬ ਵਿਚ ਇਨਫਰਾ ਰੈੱਡ ਸਟੇਟੋਸਕੋਪੀ ਵਿਧੀ ਨਾਲ ਲੱਕੜੀ ਦੇ ਵੱਖ-ਵੱਖ ਕੰਪੋਨੈਂਟ ਦੀ ਇਕ ਖਾਸ ਡਿਟੈਕਟਰ ਉਪਕਰਣ ਨਾਲ ਜਾਂਚ ਕੀਤੀ ਗਈ ਜਿਸ ਵਿਚ ਲੱਕੜੀ ਦੀਆਂ ਵੱਖ-ਵੱਖ ਕਿਸਮਾਂ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਘਟਨਾ ਸਮੇਂ ਵਰਤੋਂ ਵਿਚ ਲਿਆਂਦੀ ਗਈ ਲੱਕੜੀ ਦੀ ਜਾਂਚ ਵਿਚ ਉਸ ਬਾਰੇ ਵਿਸਤਾਰ ਨਾਲ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਤਹਿਤ ਸ਼ੁਰੂਆਤ ‘ਚ 24 ਲੱਕੜੀ ਦੀਆਂ ਕਿਸਮਾਂ ਨੂੰ ਸੋਧ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ 87.5 ਫੀਸਦੀ ਰਿਜ਼ਲਟ ਬਿਲਕੁਲ ਸਹੀ ਆਏ ਹਨ। ਇਸ ਸੋਧ ‘ਤੇ ਲਗਭਗ ਇਕ ਸਾਲ ਤੋਂ ਕੰਮ ਚੱਲ ਰਿਹਾ ਸੀ ਜਿਸਦੇ ਨਤੀਜੇ ਕਾਫੀ ਚੰਗੇ ਮਿਲੇ ਹਨ। ਇਸ ਪ੍ਰਾਜੈਕਟ ਨੂੰ ਵੱਡੇ ਪੱਧਰ ‘ਤੇ ਕੀਤਾ ਜਾਵੇਗਾ ਤਾਂ ਇਸ ਦਾਫਾਇਦਾ ਮਿਲ ਸਕੇਗਾ।