sushant case bihar dgp:ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰ ਰਹੀ ਬਿਹਾਰ ਪੁਲਿਸ ਦੇ ਡੀਜੀਪੀ ਗੁਪਤੇਸ਼ਰ ਪਾਂਡੇ ਨੇ ਅਦਾਕਾਰਾ ਰਿਆ ਚਕਰਵਰਤੀ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਸ ਦਿਨ ਉਨ੍ਹਾਂ ਦੇ ਖਿਲਾਫ ਪੁਲਿਸ ਨੂੰ ਸਬੂਤ ਮਿਲ ਗਏ ਉਸ ਸਿਨ ਉਨ੍ਹਾਂ ਨੂੰ ਜਮੀਨ ਖੋਦ ਕੇ ਵੀ ਲੱਭ ਲਿਆ ਜਾਵੇਗਾ।ਮੀਡੀਆ ਨਾਲ ਗੱਲਬਾਤ ਦੌਰਾਨ ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਰਿਆ ਚਕਰਵਰਤੀ ਪਹਿਲਾਂ ਹੀ ਗੁਨਾਹਗਾਰ ਹੈ ਅਤੇ ਇਸਲਈ ਪਟਨਾ ਪੁਲਿਸ ਉਨ੍ਹਾਂ ਨੂੰ ਲੱਭ ਰਹੀ ਹੈ।ਜਿਸ ਦਿਨ ਅਸੀਂ ਸਬੂਤ ਇਕੱਠੇ ਕਰ ਲਵਾਂਗੇ ਉਸ ਦਿਨ ਰਿਆ ਨੂੰ ਜਮੀਨ ਤੋਂ ਵੀ ਖੁਦਾਈ ਦੁਆਰਾ ਲੱਭ ਲਿਆਵੇਂਗੇ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕੀ ਹੋਈ ਹੋਵੇ।
ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਜੇਕਰ ਰਿਆ ਚਕਰਵਰਤੀ ਨੂੰ ਲੱਗਦਾ ਹੈ ਕਿ ਉਹ ਬੇਗੁਨਾਹ ਹੈ ਤਾਂ ਫਿਰ ਉਸ ਨੂੰ ਡਰਨ ਦੀ ਜਰੂਰਤ ਨਹੀਂ ਹੈ ਅਤੇ ਉਸ ਨੂੰ ਆਪਣੇ ਆਪ ਨੂੰ ਪਟਨਾ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ ਤਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।ਡੀਜੀਪੀ ਨੇ ਕਿਹਾ ਕਿ ਰਿਆ ਚਕਰਵਰਤੀ ਨੂੰ ਸਾਹਮਣੇਆਉਣਾ ਚਾਹੀਦਾ ਅਤੇ ਕਹਿਣਾ ਚਾਹੀਦਾ ਹੈ ਕਿ ਜਾਂਣ ਅਜੈਂਸੀ ਜੋ ਵੀ ਪੁੱਛਣਾ ਚਾਹੁੰਦੀ ਹੈ ਕਿ ਉਨ੍ਹਾਂ ਕੋਲੋਂ ਪੁਛ ਲਵੇ। ਇਹ ਲੁਕ-ਛਿੱਪ ਦਾ ਖੇਡ ਠੀਕ ਨਹੀਂ ਹੈ।ਮੁੰਬਈ ਪੁਲਿਸ ਕੋਲੋਂ ਨਹੀਂ ਮਿਲ ਰਹੀ ਕੋਈ ਮਦਦ-ਡੀਜੀਪੀ ਪਾਂਡੇ ਨੇ ਅੱਗੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਜਾਂਚ ਨੂੰ ਅੱਗੇ ਵਧਾਉਣ ਲਈ ਪਟਨਾ ਪੁਲਿਸ ਮੁੰਬਈ ਪੁਲਿਸ ਤੋਂ ਕਈ ਪ੍ਰਕਾਰ ਦੇ ਕਾਗਜਾਜ਼ ਅਤੇ ਸੀਸੀਟੀਵੀ ਫੁਟੇਜ ਦੀ ਮੰਗ ਕਰ ਰਹੀ ਹੈ।ਹਾਲਾਂਕਿ ਗੁਪਤੇਸ਼ਵਰ ਪਾਂਡੇ ਨੇ ਅੱਗੇ ਕਿਹਾ ਕਿ ਮੁੰਬਈ ਪੁਲਿਸ ਨੂੰ ਸੀਸੀਟੀਵੀ ਫੁਟੇਜ ਦੀ ਮੰਗ ਕਰ ਰਹੀ ਹੈ ਜੋ ਉਨ੍ਹਾਂ ਨੇ ਹੁਣ ਤੱਕ ਪ੍ਰਾਪਤ ਨਹੀਂ ਹੋਇਆ ਹੈ।ਹਾਲਾਂਕਿ ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਮੁੰਬਈ ਪੁਲਿਸ ਨੂੰ ਸੀਸੀਟੀਵੀ ਫੁਟੇਜ ਅਤੇ ਕਾਗਜਾਤ ਦੇਣੇ ਪੈਣਗੇ।
ਉਹ ਬੋਲੇ-ਸਾਡੇ ਕੋਲ ਐਪਐਸਐਲ ਦੀ ਰਿਪੋਰਟ ਨਹੀਂ ਹੈ। ਸਾਡੇ ਕੋਲ ਇਨਵੈਸਟ ਰਿਪੋਰਟ ਨਹੀੰ ਹੈ। ਮੇਰੇ ਕੋਲ ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਨਹੀਂ ਹੈ।ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਨਹੀਂ ਹੈ।ਜਿਹੜੇ 40-50 ਲੋਕਾਂ ਨਾਲ ਮੁੰਬਈ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਉਸਦੀ ਜਾਣਕਾਰੀ ਸਾਡੇ ਕੋਲ ਨਹੀਂ ਹੈ। ਅਸੀਂ ਲੋਕ ਰਿਆ ਚਕਰਵਰਤੀ ਨੂੰ ਕਹਿ ਰਹੇ ਹਾਂ ਕਿ ਉਸ ਨੂੰ ਸਾਹਮਣੇ ਆਉਣਾ ਚਾਹੀਦਾ ਅਤੇ ਗੱਲਾਂ ਦੱਸਣੀ ਚਾਹੀਦੀਆਂ ਹਨ। ਆਖਿਰ ਉਹ ਭੱਜ ਕਿਉਂ ਰਹੀ ਹੈ? ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਪਹਿਲਾਂ ਬਾਲੀਵੁਡ ਵਿੱਚ ਹੋਣ ਵਾਲੇ ਨੈਪੋਟਿਜਮ ਅਤੇ ਗੁਰੱਪਿਜਮ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ। ਹਾਲਾਂਕਿ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਅਦਾਕਾਰਾ ਅਤੇ ਸੁਸ਼ਾਂਤ ਦੀ ਗਰਲਫ੍ਰੈਂਡ ਰਿਆ ਚਕਰਵਰਤੀ ਦੇ ਖਿਲਾਫ ਬਿਹਾਰ ਪੁਲਿਸ ਵਿੱਚ ਐਫਆਈਆਰ ਦਰਜ ਕਰਵਾ ਕੇ ਸਾਰਾ ਕੇਸ ਪਲਟ ਦਿੱਤਾ। ਸੁਸ਼ਾਂਤ ਦੇ ਪਰਿਵਾਰ ਨੇ ਰਿਆ ਤੇ ਵੱਡੇ ਇਲਜਾਮ ਲਗਾਏ ਹਨ।ਜਿਸ ਵਿੱਚ ਸੁਸ਼ਾਂਤ ਨੂੰ ਖੁਦਕੁਸ਼ੀ ਕਰਨ ਦੇ ਲਈ ਉਕਸਾਣਾ ਸ਼ਾਮਿਲ ਹੈ।