One death due : ਜਿਲ੍ਹਾ ਰੂਪਨਗਰ ਵਿਖੇ ਕੋਰੋਨਾ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 78 ਸਾਲਾ ਬਜ਼ੁਰਗ ਵਜੋਂ ਹੋਈ ਹੈ ਅਤੇ ਉਹ ਆਨੰਦਪੁਰ ਸਬ-ਡਵੀਜ਼ਨ ਦੇ ਪਿੰਡ ਨਗਲੀਆਂ ਟੱਪਰੀਆਂ ਦਾ ਰਹਿਣ ਵਾਲਾ ਸੀ। ਅੱਜ ਜਿਲ੍ਹਾ ਰੂਪਨਗਰ ਤੋਂ 3 ਹੋਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਸ ਤਰ੍ਹਾਂ ਰੂਪਨਗਰ ਤੋਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਤਕ ਪੁੱਜ ਚੁੱਕੀ ਹੈ।
194 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਐਕਟਿਵ ਕੇਸਾਂ ਦੀ ਗਿਣਤੀ ਜਿਲ੍ਹਾ ਰੂਪਨਗਰ ਵਿਖੇ 73 ਹੋ ਗਈ ਹੈ ਤੇ ਪਾਜੀਟਿਵ ਕੇਸਾਂ ਦੀ ਗਿਣਤੀ 274 ਤਕ ਜਾ ਪਹੁੰਚੀ ਹੈ। ਇਹ ਸਾਰੀ ਜਾਣਕਾਰੀ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਵਲੋਂ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਅੱਜ ਜਿਹੜੇ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਉਹ ਫੇਫੜਿਆਂ ਦੀ ਬੀਮਾਰੀ ਤੋਂ ਵੀ ਪੀੜਤ ਸੀ। ਬੀਤੇ 24 ਘੰਟਿਆਂ ਦਰਮਿਆਨ ਪੰਜਾਬ ‘ਚ 944 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 17063 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 11075 ਮਰੀਜ਼ ਠੀਕ ਹੋ ਚੁੱਕੇ, ਬਾਕੀ 5583 ਮਰੀਜ ਇਲਾਜ਼ ਅਧੀਨ ਹਨ। ਪੀੜਤ 145 ਮਰੀਜ਼ ਆਕਸੀਜਨ ਅਤੇ 13 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 166, ਗੁਰਦਾਸਪੁਰ 89, ਪਟਿਆਲਾ 66 ਤੇ ਅੰਮ੍ਰਿਤਸਰ ਤੋਂ 162 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 405 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 19 ਮੌਤਾਂ ‘ਚ 1 ਜਲੰਧਰ, 10 ਲੁਧਿਆਣਾ, 2 ਅੰਮ੍ਰਿਤਸਰ, 1 ਬਰਨਾਲਾ, 1 ਕਪੂਰਥਲਾ, 1 ਮੁਹਾਲੀ, 1 ਮੁਕਤਸਰ, 2 ਸੰਗਰੂਰ ਤੋਂ ਰਿਪੋਰਟ ਹੋਈਆਂ ਹਨ। ਭਾਰਤ ‘ਚ ਹੁਣ ਤੱਕ 17 ਲੱਖ, 22 ਹਜ਼ਾਰ, 159 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 11 ਲੱਖ, 21 ਹਜ਼ਾਰ, 105 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 36830 ਲੋਕਾਂ ਦੀ ਜਾਨ ਜਾ ਚੁੱਕੀ ਹੈ।