vivo ipl 2020 schedule uae: ਆਈਪੀਐਲ 2020: 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ ਕਾਰਜਕਾਲ ਸਾਹਮਣੇ ਆ ਚੁੱਕਾ ਹੈ। 13 ਵੇਂ ਸੀਜ਼ਨ ਦੀ ਸ਼ੁਰੂਆਤ ਪਿੱਛਲੇ ਸਾਲ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਉਪ ਜੇਤੂ ਚੇਨਈ ਸੁਪਰ ਕਿੰਗਜ਼ ਵਿਚਕਾਰ ਟਕਰਾਅ ਨਾਲ ਹੋਵੇਗੀ। ਹਾਲਾਂਕਿ 13 ਵਾਂ ਸੀਜ਼ਨ 29 ਮਾਰਚ ਨੂੰ ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਟਕਰਾਅ ਨਾਲ ਸ਼ੁਰੂ ਹੋਣ ਵਾਲਾ ਸੀ, ਪਰ ਕੋਰੋਨਾ ਦੇ ਖ਼ਤਰੇ ਕਾਰਨ IPL ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਬੀਸੀਸੀਆਈ ਨੇ ਕੁੱਝ ਦਿਨ ਪਹਿਲਾਂ ਯੂਏਈ ਵਿੱਚ ਆਈਪੀਐਲ ਪ੍ਰੋਗਰਾਮ ਦੀ ਘੋਸ਼ਣਾ ਕਰਨ ਤੋਂ ਬਾਅਦ ਐਤਵਾਰ ਨੂੰ ਇੱਕ ਗਵਰਨਿੰਗ ਕੌਂਸਲ ਦੀ ਬੈਠਕ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ 13 ਵੇਂ ਸੀਜ਼ਨ ਨਾਲ ਸਬੰਧਤ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਬੀਸੀਸੀਆਈ ਨੇ ਦੱਸਿਆ ਹੈ ਕਿ 13 ਵਾਂ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਦਰਮਿਆਨ ਹੋਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਆਈਪੀਐਲ ਦਾ ਆਖਰੀ ਮੈਚ ਵੀਕਇੰਡ ‘ਤੇ ਖੇਡਿਆ ਜਾਵੇਗਾ।
ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ 53 ਦਿਨਾਂ ਤੱਕ ਚੱਲੇਗਾ ਅਤੇ ਇਸ ਦੌਰਾਨ 60 ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੇ ਫਾਰਮੈਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 13 ਵੇਂ ਸੀਜ਼ਨ ਵਿੱਚ 10 ਡਬਲ ਹੈਡਰ ਮੈਚ ਹੋਣਗੇ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਣਗੇ। ਇੱਕ ਮੈਚ ਡਬਲ ਹੈਡਰ ਦੇ ਦਿਨ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਆਈਪੀਐਲ ਟੀਮਾਂ ਨੂੰ ਖਿਡਾਰੀ ਦੀ ਬਦਲੀ ਦੀ ਇਜਾਜ਼ਤ ਵੀ ਮਿਲੇਗੀ। ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਟੀਮ 20 ਅਗਸਤ ਤੋਂ ਪਹਿਲਾਂ ਯੂਏਈ ਨਹੀਂ ਜਾ ਸਕਦੀ। ਪਹਿਲਾ ਕੁੱਝ ਟੀਮਾਂ 12 ਅਗਸਤ ਨੂੰ ਹੀ ਯੂਏਈ ਪਹੁੰਚਣ ਦੀ ਯੋਜਨਾ ਬਣਾ ਰਹੀਆਂ ਸਨ। ਇਹ ਪਹਿਲਾ ਮੌਕਾ ਹੈ ਜਦੋਂ ਸਤੰਬਰ ਮਹੀਨੇ ਵਿੱਚ ਆਈਪੀਐਲ ਦਾ ਆਯੋਜਨ ਹੋਣ ਜਾ ਰਿਹਾ ਹੈ। ਟਵੰਟੀ-ਟਵੰਟੀ ਵਰਲਡ ਕੱਪ ਰੱਦ ਹੋਣ ਤੋਂ ਬਾਅਦ ਬੀਸੀਸੀਆਈ ਲਈ ਆਈਪੀਐਲ ਦਾ ਰਾਹ ਸਾਫ ਹੋ ਗਿਆ ਹੈ।