Two deaths due : ਪੂਰੀ ਦੁਨੀਆ ਕੋਰੋਨਾ ਵਿਰੁੱਧ ਆਪਣੀ ਜੰਗ ਲੜ ਰਿਹਾ ਹੈ। ਹਰ ਦੇਸ਼ ਕੋਰੋਨਾ ਲਈ ਵੈਕਸੀਨ ਬਣਾਉਣ ਵਿਚ ਜੁਟਿਆ ਹੋਇਆ ਹੈ ਪਰ ਅਜੇ ਤਕ ਸਫਲਤਾ ਹੱਥ ਨਹੀਂ ਲੱਗੀ। ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਜਲੰਧਰ ਤੋਂ 50 ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ ਇਸ ਦੇ ਨਾਲ 2 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ। ਇਨ੍ਹਾਂ ਵਿਚੋਂ ਇਕ ਦੀ ਮੌਤ ਜਿਲ੍ਹਾ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਅਤੇ ਇਕ ਦੀ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਈ ਹੈ।
ਅੱਜ ਜਿਹੜੇ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਉਨ੍ਹਾਂ ਵਿਚੋਂ ਜਲੰਧਰ ਜਿਲ੍ਹੇ ਦੇ ਮਸ਼ਹੂਰ ਡਾ. ਸੀ. ਪੀ.ਸਿੱਕਾ ਵੀ ਹਨ। ਕਲ ਵੀ ਜਲੰਧਰ ‘ਚ 103 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ ਨਾਲ ਹੀ ਇਕ ਮਰੀਜ਼ ਦੀ ਮੌਤ ਵੀ ਹੋ ਗਈਸੀ। ਜਿਲ੍ਹਾ ਜਲੰਧਰ ਵਿਚ ਕੋਰੋਨਾ ਨਾਲ ਹੁਣ ਤਕ 64 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਪਾਜੀਟਿਵ ਕੇਸਾਂ ਦੀ ਗਿਣਤੀ 2567 ਤਕ ਜਾ ਪੁੱਜੀ ਹੈ। ਫਿਲਹਾਲ ਐਕਟਿਵ ਕੇਸਾਂ ਦੀ ਗਿਣਤੀ ਜਿਲ੍ਹਾ ਜਲੰਧਰ ‘ਚ 703 ਹੈ। ਇਨ੍ਹਾਂ ਵਿਚੋਂ 88 ਸਿਵਲ ਹਸਪਤਾਲ ‘ਚ, 183 ਮੈਰੀਟੋਰੀਅਸ ਸਕੂਲ ‘ਚ, 44 BSF ਹਸਰਪਤਾਲ ‘ਚ, 22 ਲੁਧਿਆਣਾ ਦੇ ਹਸਪਤਾਲਾਂ ‘ਚ, 3 ਪੀ. ਜੀ.ਆਈ. ਚੰਡੀਗੜ੍ਹ ਵਿਖੇ ਤੇ 109 ਨੂੰ ਘਰਾਂ ਵਿਚ ਹੀ ਆਈਸੋਲੇਟ ਕੀਤਾ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਵਲੋਂ ਮਿਲੀ ਜਾਣਕਾਰੀ ਮੁਤਾਬਕ 209 ਲੋਕਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। 838 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਤੇ 19 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਐਡਵਾਈਜਰੀ ਜਾਰੀ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਮਾਸਕ ਤੋਂ ਘਰਾਂ ‘ਚੋਂ ਬਾਹਰ ਨਾ ਨਿਕਲਣ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਜੋ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕੇ।