Rakhri’s craze could : ਤਲਵੰਡੀ ਸਾਬੋ : ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਸਾਰੇ ਤਿਓਹਾਰ ਬਹੁਤ ਹੀ ਚਾਵਾਂ ਨਾਲ ਮਨਾਏ ਜਾਂਦੇ ਹਨ। ਅੱਜ ਰੱਖੜੀ ਦੇ ਪਾਵਨ ਤਿਓਹਾਰ ‘ਤੇ ਭੈਣਾਂ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਲਈ ਦੁਆ ਮੰਗਦੀਆਂ ਹਨ। ਭਾਵੇਂ ਪਿਛਲੇ ਕੁਝ ਮਹੀਨਿਆਂ ਤੋਂ ਸੂਬੇ ਵਿਚ ਕੋਰੋਨਾ ਕਾਰਨ ਹਾਲਾਤ ਕੁਝ ਖਰਾਬ ਹੋਏ ਪਏ ਹਨ ਪਰ ਇਸ ਦੇ ਬਾਵਜੂਦ ਵੀ ਭੈਣਾਂ ਵਿਚ ਰੱਖੜੀ ਬੰਨ੍ਹਣ ਦਾ ਓਨਾ ਹੀ ਚਾਹ ਹੈ ਜਿੰਨਾ ਕਿ ਪਹਿਲਾ ਹੁੰਦਾ ਸੀ। ਕੋਰੋਨਾ ਵੀ ਰੱਖੜੀ ਦੇ ਕ੍ਰੇਜ ਨੂੰ ਘੱਟ ਨਹੀਂ ਕਰ ਸਕਿਆ ਹੈ।
ਭਾਵੇਂ ਕੋਵਿਡ-19 ਦਾ ਪ੍ਰਕੋਪ ਪੰਜਾਬ ਅੰਦਰ ਲਗਾਤਾਰ ਪੈਰ ਪਸਾਰ ਰਿਹਾ ਹੈ ਪਰ ਪੰਜਾਬ ਅੰਦਰ ਰਵਾਇਤੀ ਰੱਖੜੀ ਦਾ ਤਿਉਹਾਰ ਲੜਕੀਆਂ ਵੱਲੋ ਪਹਿਲਾਂ ਵਾਂਗ ਹੀ ਮਨਾਇਆ ਜਾ ਰਿਹਾ ਹੈ ਤੇ ਕੋਰੋਨਾ ਵਾਇਰਸ ਵੀ ਭੈਣ ਭਰਾ ਦੇ ਪਵਿਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਓਹਾਰ ਰਸਤਾ ਨਹੀਂ ਰੋਕ ਸਕਿਆ ਤੇ ਭੈਣਾਂ ਨੇ ਅੱਜ ਪੂਰੇ ਪੰਜਾਬ ਵਾਂਗ ਤਲਵੰਡੀ ਸਾਬੋ ਇਲਾਕੇ ‘ਚ ਵੀ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆਇਸ ਮੌਕੇ ਭੈਣਾਂ ਨੇ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ ਕੇ ਉਸਦੀ ਲੰਬੀ ਉਮਰ ਕਰਨ ਦੀ ਵਾਹਿਗੁਰੁ ਅੱਗੇ ਅਰਦਾਸ ਕੀਤੀ ਤੇ ਭਰਾ ਤੋਂ ਆਪਣੇ ਹਰ ਦੁਖ ਸੁਖ ਚ ਖੜ੍ਹਨ ਦਾ ਪ੍ਰਣ ਲਿਆ।ਇਸ ਮੌਕੇ ਇਕ ਭੈਣ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਕੋਰੋਨਾ ਵਾਇਰਸ ਵਿਚ ਵੀ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਉਮਰ ਲੰਬੀ ਹੋਣ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।