Chandigarh company director : ਚੰਡੀਗੜ੍ਹ ਦੇ ਰਹਿਣ ਵਾਲੇ ਕੰਪਨੀ ਸੰਚਾਲਕ ਨੇ ਬਠਿੰਡਾ ਸਥਿਤ ਰਿਫਾਈਨਰ ਦੇ ਪ੍ਰਬੰਧਕਾਂ ‘ਤੇ 35 ਲੱਖ ਰੁਪਏ ਬਕਾਇਆ ਨਾ ਦੇ ਕੇ ਧੋਖਾਦੇਹੀ ਕਰਨ ਤੇ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਪਰਿਵਾਰ ਸਮੇਤ ਇੱਛਾ ਮੌਤ ਦੀ ਮੰਗ ਕੀਤੀ ਹੈ। ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਕਿ ਉਹ ਹੈਲੋ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ ਕੰਪਨੀ ਚਲਾਉਂਦਾ ਹੈ ਜੋ ਰਿਫਾਈਨਰੀ ਨਾਲ ਕੰਮ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਉਸਦਾ ਰਿਫਾਇਨਰੀ ਵਲੋਂ ਇਕ ਵਰਕ ਆਰਡਰ 35 ਲੱਖ ਰੁਪਏ ਬਕਾਇਆ ਹੈ ਜਿਸਨੂੰ ਲੈਣ ਲਈ ਉਹ ਅਧਿਕਾਰੀਆਂ ਦੇ ਚੱਕਰ ਕੱਟ ਰਿਹਾ ਹੈ। ਅਧਿਕਾਰੀ ਕੰਮ ਕਰਨ ਲਈ ਰਿਸ਼ਵਤ ਮੰਗ ਰਹੇ ਹਨ। ਉਸ ਨੇ ਦੱਸਿਆ ਕਿਇਸ ਬਾਰੇ ਉਹ ਕੰਪਨੀ ਦੇ ਉੱਚ ਅਧਿਕਾਰੀਆਂ ਸਮੇਤ ਪੁਲਿਸ ਕੋਲ ਸ਼ਿਕਾਇਤ ਵੀ ਕਰ ਚੁੱਕੇ ਹਨ ਪਰ ਉਸ ਨੂੰ ਅਜੇ ਤਕ ਇਨਸਾਫ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਹੁਣ ਉਸ ‘ਤੇ 25 ਲੱਖ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ ਤੇ ਇਸ ਬਾਰੇ ਕੰਪਨੀ ਸੰਚਾਲਕ ਮੁੱਖ ਸਕੱਤਰ ਪੰਜਾਬ ਨੂੰਵੀ ਸ਼ਿਕਾਇਤ ਕਰ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ DSP ਤਲਵੰਡੀ ਸਾਬੋ ਨੂੰ ਜਾਂਚ ਸੌਂਪ ਦਿੱਤੀ ਸੀ ਪਰ ਪੁਲਿਸ ਨੇ ਮਾਮਲਾ ਦਬਾ ਲਿਆ।
ਪ੍ਰੇਸ਼ਾਨ ਹੋਣ ਕਾਰਨ ਉਸ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਉਸਨੂੰ ਪੂਰੇ ਪਰਿਵਾਰ ਸਮੇਤ 15 ਅਗਸਤ ਤਕ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਜਾਵੇ। ਇਸ ਸਬੰਧ ਵਿਚ ਜਦੋਂ ਰਿਫਾਈਨਰੀ ਦੇ ਲੋਕ ਸੰਪਰਕ ਅਧਿਕਾਰੀ ਪੰਕਜ ਕੁਮਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਜੋ ਸਰਕਾਰ ਨਾਲ ਐਗਰੀਮੈਂਟ ਕੀਤਾ ਸੀ ਉਸ ਨੂੰ ਪੂਰਾ ਨਹੀਂ ਕੀਤਾ। ਕੰਪਨੀ ਸੰਚਾਲਕ ਰਿਫਾਈਨਰੀ ਕੰਪਨੀ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਫਾਈਨਰੀ ਆਪਣੇ ਸੋਸ਼ਲ ਪ੍ਰੋਗਰਾਮ ਤਹਿਤ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਤਕਨੀਕੀ ਕੋਰਸਾਂ ਦੀ ਟ੍ਰੇਨਿੰਗ ਦਿੰਦਾ ਹੈ। ਇਸ ਲਈਉਕਤ ਕੰਪਨੀ ਨਾਲ ਕਰਾਰ ਕੀਤਾ ਪਰ ਜਿਹੜੇ ਪਿੰਡਾਂ ਦੇ ਬੱਚਿਆਂਲਈ ਉਨ੍ਹਾਂ ਨੇਇਜਾਜ਼ਤ ਦਿੱਤੀ ਉਥੇ ਉਹ ਕੰਮ ਨਹੀਂ ਹੋਇਆ ਸਗੋਂ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਉਕਤ ਫਰਮ ਨੇ ਫਰਜ਼ੀ ਬਿਲ ਤਿਆਰ ਕੀਤੇ ਜੋ ਕਿ ਜਾਅਲੀ ਹਨ।