Corona report of 7 : ਚੰਡੀਗੜ੍ਹ ਵਿਖੇ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਪਾਜੀਟਿਵ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ। ਸੋਮਵਾਰ ਨੂੰ PGI ਵਿਚ ਕਾਂਟ੍ਰੈਕਟ ‘ਤੇ ਕੰਮ ਕਰਨ ਵਾਲੇ 7 ਵਰਕਰਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਹ ਵਰਕਰ ਪੀ. ਜੀ. ਆਈ. ‘ਚ ਕਈ ਥਾਵਾਂ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ‘ਚੋਂ ਇਕ ਹਾਸਪੀਟਲ ਅਟੈਂਡੈਂਟ, 5 ਸੈਨੇਟਰੀ ਅਟੈਂਡੈਂਟ ਤੇ ਇਕ ਮੈਡੀਕਲ ਰਿਕਾਰਡ ਕਲਰਕ ਸੀ।ਇਨ੍ਹਾਂ ਵਰਕਰਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਪੀ. ਜੀ.ਆਈ. ਵਰਗੇ ਵੱਡੀ ਸੰਸਥਾ ਵਿਚ ਇਕੱਠੇ ਇੰਨੇ ਵਰਕਰਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਹੜਕੰਪ ਮਚ ਗਿਆ ਹੈ। ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 11138 ਤਕ ਪੁੱਜ ਗਈ ਹੈ।
ਸੈਕਟਰ-16 ਦੇ GMCH ਹਸਪਤਾਲ ਦੀ ਨਰਸਿੰਗ ਸਟਾਫ ਵਲੋਂ ਵਾਰਡ ਵਿਚ ਐਡਮਿਟ ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਰੱਖੜੀ ਬੰਨ੍ਹੀ। ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਅਜਿਹਾ ਇਸ ਲਈਕੀਤਾ ਤਾਂ ਜੋ ਜਿਹੜੇ ਮਰੀਜ਼ ਰੱਖੜੀ ‘ਤੇ ਘਰ ਨਹੀਂ ਜਾ ਸਕਦੇ ਤੇ ਆਪਣੀਆਂ ਭੈਣਾਂ ਨੂੰ ਨਹੀਂ ਮਿਲਸਕੇ ਉਨ੍ਹਾਂ ਨੂੰ ਇਸ ਤਿਓਹਾਰ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਪੀ. ਪੀ. ਈ. ਕਿੱਟਾਂ ਪਾ ਕੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਗਈ।
ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 18700 ਤੋਂ ਵੀ ਵਧ ਹੋ ਗਈ ਹੈ। 11939 ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 6208 ਹੈ। ਸੂਬੇ ਵਿਚ ਕੋਰੋਨਾ ਕਾਰਨ 456 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਅਸੀਂ ਕੋਰੋਨਾ ਵਰਗੇ ਖਤਰਨਾਕ ਵਾਇਰਸ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਖੁਦ ਹੀ ਅਹਿਤਿਆਤ ਵਰਤਣੀ ਪਵੇਗੀ ਤੇ ਪ੍ਰਸ਼ਾਸਨ ਵਲੋਂ ਦਿੱਤੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।