sushant friend recalls incident:ਸੁਸ਼ਾਂਤ ਸਿੰਘ ਰਾਜਪੂਤ ਵਰਗੀ ਸ਼ਖਸੀਅਤ , ਜਿਸ ਨੂੰ ਲੋਕ ਉਨ੍ਹਾਂ ਦੇ ਮਸਤਮੌਲਾ ਅਤੇ ਜਿੰਦਾਦਿਲ ਨੇਚਰ ਦੇ ਲਈ ਜਾਣਦੇ ਸਨ।ਕਿਸੇ ਨੇ ਸਪਨੇ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਕਿ ਉਹ ਖੁਦਕੁਸ਼ੀ ਵਰਗਾ ਕਦਮ ਚੁੱਕ ਲੈਣਗੇ। ਸੁਸ਼ਾਂਤ ਨੂੰ ਕਰੀਬ ਤੋਂ ਜਾਣਨ ਵਾਲਿਆਂ ਨੇ ਵੀ ਕਦੇ ਨਹੀ ਸੋਚਿਆ ਹੋਵੇਗਾ ਕਿ ਸੁਸ਼ਾਂਤ ਕਦੇ ਖੁਦਕੁਸ਼ੀ ਵਰਗਾ ਕਦਮ ਵੀ ਚੁੱਪ ਸਕਦਾ ਹੈ।ਸੁਸ਼ਾਂਤ ਨੂੰ ਕਰੀਬ ਤੋਂ ਜਾਣਨ ਵਾਲੇ ਅਦਾਕਾਰ ਦੇ ਖੁਦਕੁਸ਼ੀ ਕਰਨ ਅਤੇ ਤਨਾਅ ਭਰੇ ਹੋਣ ਦੀ ਥਿਓਰੀ ਤੇ ਸਵਾਲ ਚੁੱਕੇ ਰਹੇ ਹਨ।ਹੁਣ ਸੁਸ਼ਾਂਤ ਦੇ ਇੱਕ ਪੁਰਾਣੇ ਦੋਸਤ ਨੇ ਦੱਸਿਆ ਕਿ ਕਿਸ ਤਰ੍ਹਾਂ ਸੁਸ਼ਾਂਤ ਨੇ ਇੱਕ ਵਾਰ ਉਨ੍ਹਾਂ ਦੇ ਮਨ ਵਿੱਚ ਆਉਣ ਵਾਲੇ ਖੁਦਕੁਸ਼ੀ ਦੇ ਖਿਆਲ ਨੂੰ ਦੂਰ ਕੀਤਾ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਸੁਸ਼ਾਂਤ ਦੇ ਦੋਸਤ ਗਣੇਸ਼ ਹਿਵਾਰਕਰ ਨੇ ਦੱਸਿਆ। ਉਹ ਸੁਸ਼ਾਂਤ ਦੇ ਪੁਰਾਣੇ ਦੋਸਤਾਂ ਵਿੱਚ ਹੈ। ਸ਼ੁਰੂਆਤੀ ਦਿਨਾਂ ਨੇ ਗਣੇਸ਼ ਸੁਸ਼ਾਂਤ ਦੇ ਕੋਰਿਓਗ੍ਰਾਫਰ ਸਨ । ਗਣੇਸ਼ ਨੇ ਦੱਸਿਆ ਕਿ ਮੈਂ ਸੁਸ਼ਾਂਤ ਦਾ ਮੁੰਬਈ ਦੇ ਸਭ ਤੋਂ ਪੁਰਾਣੇ ਦੋਸਤਾਂ ਵਿੱਚੋਂ ਇੱਕ ਸੀ।ਅਸੀਂ ਇਕੱਠੇ ਡਾਂਸ ਸਿਖਾਉਂਦੇ ਸੀ।ਮੈਂ ਸੁਸ਼ਾਂਤ ਦਾ ਕੋਰਿਓਗ੍ਰਾਫਰ ਸੀ।ਮੈਂ 2007 ਵਿੱਚ ਪਰਸਨਲ ਪ੍ਰੈਸ਼ਰ ਅਤੇ ਦੂਜੀਆਂ ਮੁਸੀਬਤਾਂ ਦੇ ਚਲਦੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੁਸ਼ਾਂਤ ਮੇਰੇ ਕਾਫੀ ਕਰੀਬ ਸੀ ਤਾਂ ਸੁਸ਼ਾਂਤ ਨੂੰ ਆਪਣੇ ਖੁਦਕੁਸ਼ੀ ਦੀ ਕੋਸ਼ਿਸ਼ ਦੇ ਬਾਰੇ ਵਿੱਚ ਦੱਸਿਆ ਸੀ।
ਉਦੋਂ ਸੁਸ਼ਾਂਤ ਭੱਜਦੇ ਭੱਜਦੇ ਮੇਰੇ ਘਰ ਆਇਆ ਸੀ। ਉਹ ਮੇਰੇ ਨਾਲ ਬੈਠਾ , ਮੈਨੂੰ ਸ਼ਾਂਤ ਕਰਵਾਇਆ ਅਤੇ ਅਜਿਹੇ ਖਿਆਲਾਂ ਤੋਂ ਦੂਰ ਰਹਿਣ ਦੇ ਬਾਰੇ ਵਿੱਚ ਮੈਨੂੰ ਸਮਝਾਇਆ। ਸੁਸ਼ਾਂਤ ਨੇ ਮੈਨੂੰ ਕਿਹਾ ਸ਼ੀ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਸਦੇ ਲਈ ਖੁਕੁਸ਼ੀ ਕਰਨੀ ਪਵੇ। ਹੁਣ ਸੁਸ਼ਾਂਤ ਦੇ ਦੋਸਤ ਦੀ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਸੁਸ਼ਾਂਤ ਖੁਦਕੁਸ਼ੀ ਵਰਗੀਆਂ ਚੀਜਾਂ ਤੇ ਵਿਸ਼ਵਾਸ ਨਹੀਂ ਰੱਖਦੇ ਸਨ ਬਲਕਿ ਜਿੰਦਗੀ ਜਿਓਣ ਵਿੱਚ ਵਿਸ਼ਵਾਸ ਕਰਦੇ ਸਨ। ਸੁਸ਼ਾਂਤ ਦੇ ਮੁਤਾਬਿਕ ਕੋਈ ਵੀ ਪਰੇਸ਼ਾਨੀ ਇੰਨੀ ਵੱਡੀ ਨਹੀਂ ਸਕਦੀ ਜੋ ਤੁਹਾਨੂੰ ਖੁਦ ਨੂੰ ਮਰਨ ਤੇ ਮਜਬੂਰ ਕਰੇ।
ਪਰ ਆਪਣੇ ਕਰੀਬੀਆਂ ਨੂੰ ਅਜਿਹੀ ਸਲਾਹ ਦੇਣ ਵਾਲੇ ਅੱਜ ਖੁਦ ਇਸ ਦੁਨੀਆ ਵਿੱਚ ਨਹੀਂ ਹਨ।ਉਨ੍ਹਾਂ ਨੇ 14 ਜੂਨ 2020 ਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਅਦਾਕਾਰ ਦੇ ਦੁਨੀਆ ਛੱਡਣ ਤੋਂ ਬਾਅਦ ਉਨ੍ਹਾਂ ਦੀ ਐਕਸ ਗਰਲਫ੍ਰੈਡ ਨੇ ਕਿਹਾ ਸੀ ਕਿ ਉਹ ਅਜਿਹਾ ਸ਼ਖਸ ਨਹੀਂ ਸੀ ਜੋ ਖੁਦਕੁਸ਼ੀ ਕਰੇ ਅਤੇ ਨਾ ਹੀ ਇਸ ਚੀਜ ਵਿੱਚ ਵਿਸ਼ਵਾਸ ਰੱਖਦਾ ਸੀ । ਅੰਕਿਤਾ ਵੀ ਖੁਦਕੁਸ਼ੀ ਦਾ ਕਾਰਨ ਜਾਣਨਾ ਚਾਹੁੰਦੀ ਹੈ ਅਤੇ ਸੁਸ਼ਾਂਤ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।