ਬਠਿੰਡਾ (4 ਅਗਸਤ, 2020): ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ਼੍ਰੀ ਏ. ਵੇਨੂੰ ਪ੍ਰਸਾਦ ਅਤੇ ਡਾਇਰੈਕਟਰ/ਵੰਡ ਇੰਜੀਨੀਅਰ ਡੀ.ਆਈ.ਪੀ.ਐਸ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਪੀ.ਐਸ.ਪੀ.ਸੀ.ਐਲ ਹਲਕਾ ਬਠਿੰਡਾ ਵੱਲੋਂ ਬਿਜਲੀ ਚੋਰੀ ਫੜਨ ਲਈ ਅੱਜ ਸਵੇਰੇ ਮਿਤੀ 4.8.20 ਨੂੰ ਵੱਡਾ ਅਭਿਆਨ ਚਲਾਇਆ ਗਿਆ ਤੇ ਇਸ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਗਈ। ਇੰਜ: ਜੀਵਨ ਕਾਂਸਲ ਉਪ ਮੁੱਖ ਇੰਜੀਨੀਅਰ/ਵੰਡ ਹਲਕਾ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਹਲਕਾ ਪੱਧਰ ਤੇ ਚਲਾਈ ਇਸ ਮੁਹਿੰਮ ਵਿੱਚ 118 ਨੰਬਰ ਬਿਜਲੀ ਚੋਰੀ / ਯੂ.ਯੂ.ਈ ਦੇ ਕੇਸ ਫੜੇ ਗਏ ਅਤੇ 48.23 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸੰਚਾਲਣ ਹਲਕਾ ਬਠਿੰਡਾ ਵੱਲੋਂ ਚਲਾਈ ਗਈ ਇਸ ਮੁਹਿੰਮ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਅਤੇ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦੀ ਬਿਜਲੀ ਚੋਰੀ ਦੀ ਸੂਚਨਾ ਮੋਬਾਇਲ ਨੰਬਰ 96461-75770 ਉਪਰ ਫੋਨ ਕਰਕੇ ਜਾਂ ਵੱਟਸਅੱਪ ਰਾਹੀਂ ਦਿੱਤੀ ਜਾਵੇ। ਬਠਿੰਡਾ ਹਲਕੇ ਲਈ ਇਹ ਸੂਚਨਾ 96461-14509 ਉਪਰ ਵੀ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਇੰਜ: ਜੀਵਨ ਕਾਂਸਲ ਉਪ ਮੁੱਖ ਇੰਜੀਨੀਅਰ/ਵੰਡ ਹਲਕਾ ਬਠਿੰਡਾ ਵੱਲੋਂ ਖਪਤਕਾਰਾਂ ਨੂੰ ਬਿਜਲੀ ਚੋਰੀ ਨਾ ਕਰਨ ਅਤੇ ਬਿੱਲ ਸਮੇਂ ਸਿਰ ਭਰਨ ਦੀ ਅਪੀਲ ਕੀਤੀ ਗਈ।