Ayodhya Ram Mandir Bhumi Pujan : ਅਯੁੱਧਿਆ ਦੇ ਰਾਮ ਮੰਦਰ ਦੇ ਭੂਮੀ ਪੂਜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਪਹਿਲਾਂ ਅਯੁੱਧਿਆ ਪਹੁੰਚੇ ਅਤੇ ਹਨੂੰਮਾਨਗੜੀ ਮੰਦਰ ਵਿੱਚ ਪੂਜਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਮਲਲਾ ਦੇ ਦਰਸ਼ਨ ਕੀਤੇ ਅਤੇ ਫਿਰ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਬਹੁਤ ਸਾਰੇ ਮਹਿਮਾਨ ਭੂਮੀ ਪੂਜਨ ਵਿੱਚ ਮੌਜੂਦ ਸਨ। ਅਯੁੱਧਿਆ ਨੂੰ ਅੱਜ ਮੁੜ ਸਜਾਇਆ ਗਿਆ ਹੈ, ਦੀਵਾਲੀ ਵਰਗਾ ਮਾਹੌਲ ਹੈ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਲਾਲਾ ਗਏ, ਉਨ੍ਹਾਂ ਦੀ ਪੂਜਾ ਕੀਤੀ। ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਨੇ ਕੈਂਪਸ ਵਿੱਚ ਪਰਿਜਾਤ ਦਾ ਰੁੱਖ ਵੀ ਲਗਾਇਆ।
ਠੀਕ 12:40 ਵਜੇ, ਰਾਮ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਰੱਖਿਆ ਜਾਵੇਗਾ। ਦੁਪਹਿਰ 1.10 ਵਜੇ ਪ੍ਰਧਾਨ ਮੰਤਰੀ ਮੋਦੀ ਨ੍ਰਿਤਿਆ ਗੋਪਾਲ ਦਾਸ ਵੇਦਾਂਤੀ ਸਮੇਤ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਕਮੇਟੀ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਦੁਪਹਿਰ ਕਰੀਬ 2:05 ਵਜੇ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਕੇਤ ਕਾਲਜ ਦੇ ਹੈਲੀਪੈਡ ਲਈ ਰਵਾਨਾ ਹੋਣਗੇ। ਇਸ ਤੋਂ ਬਾਅਦ ਦੁਪਹਿਰ 2:20 ਵਜੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲਖਨਊ ਲਈ ਵਾਪਿਸ ਉਡਾਣ ਭਰੇਗਾ।