46 positive corona : ਕੋਰੋਨਾ ਵਾਇਰਸ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਚੰਡੀਗੜ੍ਹ ਵਿਚ ਮੰਗਲਵਾਰ ਨੂੰ 46 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਤੇ ਇਸ ਦੇ ਨਾਲ ਹੀ 50 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚੰਡੀਗੜ੍ਹ ਵਿਚ ਹੁਣ ਤਕ ਕੋਰੋਨਾ ਕਾਰਨ 20 ਵਿਅਕਤੀਆਂ ਦੀ ਮੌਤਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਔਰਤ ਪਹਿਲਾਂ ਹੀ ਹਾਰਟ ਦੀ ਮਰੀਜ਼ ਸੀ। 2 ਅਗਸਤ ਨੂੰ ਉਸ ਦੇ ਸੈਂਪਲ ਲਏ ਗਏ ਸਨ ਤੇ 3ਅਗਸਤ ਨੂੰ ਉਸ ਦੀ ਰਿਪੋਰਟ ਪਾਜੀਟਿਵ ਪਾਈ ਗਈ। ਪੀ. ਜੀ. ਆਈ. ਵਿਖੇ ਉਕਤ ਔਰਤ ਦਾ ਇਲਾਜ ਚੱਲ ਰਿਹਾ ਸੀ।
46 ਨਵੇਂ ਪਾਜੀਟਿਵ ਮਾਮਲੇ ਆਉਣ ਨਾਲ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 1206 ਤਕ ਪੁੱਜ ਗਈ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 470 ਹੈ। GMCH-32 ਵਿਚ ਕੰਮ ਕਰ ਰਹੀ 29 ਸਾਲਾ ਸਟਾਫ ਮੈਂਬਰ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਪਾਈ ਗਈ ਹੈ। ਇਸੇ ਤਰ੍ਹਾਂ ਸੈਕਟਰ-22 ਸਿਵਲ ਹਸਪਤਾਲ ਵਿਚ ਵੀ 25ਸਾਲਾ ਕੁੜੀ ਦੀ ਰਿਪੋਰਟ ਪਾਜੀਟਿਵ ਆਈ ਹੈ। ਜਿਲ੍ਹਾ ਪੰਚਕੂਲਾ ਵਿਚ ਵੀ ਕੋਰੋਨਾ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ। ਜਿਲ੍ਹੇ ਵਿਚ ਕੋਰੋਨਾ ਦੇ 12 ਨਵੇਂ ਪਾਜੀਟਿਵ ਮਾਮਲੇ ਵੀ ਸਾਹਮਣੇ ਆਏ ਹਨ। ਕੁੱਲ ਪਾਜੀਟਿਵ ਕੇਸਾਂ ਦੀ ਗਿਣਤੀ 884 ਹੋ ਗਈ ਹੈ ਤੇ ਇਨ੍ਹਾਂ ਵਿਚੋਂ ਪੰਚਕੂਲਾ ਤੋਂ 723 ਅਤੇਹੋਰ ਜਿਲ੍ਹਿਆਂ ਤੋਂ 134 ਕੇਸ ਹਨ।
ਮੋਹਾਲੀ ਜਿਲ੍ਹੇ ਤੋਂ 30 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਅਤੇ ਇਥੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 989 ਹੋ ਚੁੱਕੀ ਹੈ ਤੇ ਹੁਣ ਤਕ ਐਕਟਿਵ ਮਾਮਲਿਆਂ ਦੀ ਗਿਣਤੀ 393 ਹੈ। 579 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ 17 ਮਰੀਜ਼ਾਂ ਦੀ ਮੌਤ ਇਸ ਖਤਰਨਾਕ ਵਾਇਰਸ ਕਾਰਨ ਹੋ ਚੁੱਕੀ ਹੈ।