For treatment of Covid patients in private hospitals : ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ/ਮੈਡੀਕਲ ਕਾਲਜਾਂ ਵਿਚ ਕੋਰੋਨਾ ਮਰੀਜ਼ਂ ਦੇ ਇਲਾਜ ਸਬੰਧੀ ਨਿਯਮਾਂ ਵਿਚ ਕੁਝ ਸੋਧਾਂ ਕਰਦੀਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਕ ਸਰਕਾਰ ਇਸ ਦੇ ਨਿੱਜੀ ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵੱਧ ਤੋਂ ਵੱਧ ਖਰਚਾ ਲਿਖ ਕੇ ਦੇ ਸਕਦੀ ਹੈ ਤੇ ਇਨ੍ਹਾਂ ਹਸਪਤਾਲਾਂ ਤੇ ਕਾਲਜਾਂ ਨੂੰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਕੁਝ ਹਿੱਸੇ ਰਖਣ ਲਈ ਵੀ ਕਹਿ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਹਸਪਤਾਲਾਂ ਨੂੰ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਸਬੰਧੀ ਸਰਕਾਰ ਵੱਲੋਂ ਜਾਰੀ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਨਵੀਆਂ ਕੀਤੀਆਂ ਸੋੇਧਾਂ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਦੇ ਇਲਾਜ ਲਈ ਵੱਧ ਤੋਂ ਵੱਧ ਖਰਚੇ ਲਿਖ ਸਕਦੀ ਹੈ, ਜੋ ਇਕ ਨਿਜੀ ਹਸਪਤਾਲ / ਮੈਡੀਕਲ ਕਾਲਜ ਮਰੀਜ਼ਾਂ ਤੋਂ ਲੈ ਸਕਦੇ ਹਨ। ਇਸ ਵਿਚ ਉਹ ਸਾਰੇ ਮਰੀਜ਼ ਜੋ ਖੁਦ ਨਿੱਜੀ ਹਸਪਤਾਲ / ਮੈਡੀਕਲ ਕਾਲਜ ਇਲਾਜ ਲਈ ਜਾਣਾ ਚਾਹੁੰਦੇ ਹਨ ਜਾਂ ਫਿਰ ਸਰਕਾਰ ਵੱਲੋਂ ਜਿਨ੍ਹਾਂ ਨੂੰ ਇਨ੍ਹਾਂ ਹਸਪਤਾਲਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ, ਸ਼ਾਮਲ ਹੋਣਗੇ।
ਸਰਕਾਰ ਇਕ ਨਿੱਜੀ ਹਸਪਤਾਲ / ਮੈਡੀਕਲ ਕਾਲਜ ਨੂੰ ਪੂਰਾ ਹਸਪਤਾਲ / ਮੈਡੀਕਲ ਕਾਲਜ ਜਾਂ ਇਸ ਦੇ ਕੁਝ ਹਿੱਸੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਰੱਖੇ ਜਾਣ ਦੀ ਹਿਦਾਇਤ ਦੇ ਸਕਦੀ ਹੈ। ਹਾਲਾਂਕਿ, ਇਨ੍ਹਾਂ ਨੂੰ ਆਖਰੀ ਸਾਧਨ ਵਜੋਂ ਲਿਆ ਜਾਵੇਗਾ। ਇਸ ਤੋਂ ਇਲਾਵਾ ਕੋਵਿਡ -19 ਦੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਾਉਣ ਵਾਲੇ ਸਾਰੇ ਪ੍ਰਾਈਵੇਟ ਹਸਪਤਾਲ ਅਤੇ ਮੈਡੀਕਲ ਕਾਲਜ, ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਅਤੇ ਰਿਪੋਰਟਿੰਗ ਬਾਰੇ ਸਰਕਾਰ ਦੁਆਰਾ ਜਾਰੀ ਪ੍ਰੋਟੋਕਾਲ ਦੀ ਪਾਲਣਾ ਕਰਨਗੇ।