youtube music: ਮਿਊਜ਼ਿਕ ਹਰ ਇੱਕ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ , ਅਜਿਹੇ ‘ਚ ਮਿਊਜ਼ਿਕ ਲਈ ਕਈ ਐਪਸ ਵਰਤੀਆਂ ਜਾਂਦੀਆਂ ਹਨ। ਅਜੇਹੀ ਹੀ ਇੱਕ ਲੋਕਾਂ ਦੀ ਪਸੰਦੀਦਾ ਐਪ ਹੈ ਗੂਗਲ ਪਲੇ ਮਿਊਜ਼ਿਕ ਜਿਸ ਨੂੰ ਕੰਪਨੀ ਬੰਦ ਕਰਨ ਦਾ ਫੈਸਲਾ ਲਿਆ ਹੈ। ਅਕਤੂਬਰ ‘ਚ ਇਸਨੂੰ ਬੰਦ ਕਰਨ ਤੋਂ ਬਾਅਦ ਇੱਕ ਨਵੀਂ ਅਪਡੇਟ ਅਤੇ ਨਵੀਂ ਲੁੱਕ ਨਾਲ ਵਾਪਸੀ ਕਰੇਗਾ ਜਿਸ ‘ਚ ਕਈ ਖਾਸ ਫੀਚਰਸ ਹੋਣਗੇ।
ਦੱਸ ਦਈਏ ਕਿ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ‘ਚ ਗੂਗਲ ਪਲੇ-ਮਿਊਜ਼ਿਕ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਯੂਜ਼ਰਸ ਨੂੰ ਯੂਟਿਊਬ ਮਿਊਜ਼ਿਕ ‘ਤੇ ਸ਼ਿਫਟ ਕਰ ਦਿੱਤਾ ਜਾਵੇਗਾ , ਜਿਸ ਨਾਲ ਉਹਨਾਂ ਨੇ ਪਸੰਦੀਦਾ ਗਾਣੇ , ਪਲੇਅ ਲਿਸਟ, ਲਾਇਬ੍ਰੇਰੀ ਉਹਨਾਂ ਨੂੰ YOUTUBE ਮਿਊਜ਼ਿਕ ‘ਤੇ ਮਿਲ ਜਾਵੇਗੀ। YOUTUBE MUSIC ‘ਚ ਵੀ ਹੁਣ ਨਵੇਂ ਫੀਚਰਸ ਦਿੱਤੇ ਜਾਣਗੇ। ਗੂਗਲ ਅਸਿਸਟੈਂਟ ਵੀ ਹੁਣ ਇਸ ਐਪ ਨੂੰ ਹੋਰ ਵੀ ਆਸਾਨ ਬਣਾਏਗਾ।