ਭਾਰਤ ਸਰਕਾਰ ਵੱਲੋ ਕੀਤੀ ਗਈ ਚੀਨ ਖਿਲਾਫ ਡਿਜੀਟਲ ਸਟ੍ਰਾਈਕ ‘ਚ 2 ਹੋਰ ਐਪਸ ਨੂੰ ਅਲਵਿਦਾ ਕਹਿ ਦਿੱਤਾ ਹੈ। Xiaomi ਤੇ Baidu ‘ਤੇ ਵੀ ਬੈਨ ਲਗਾ ਦਿੱਤਾ ਹੈ। ਸ਼ੀਓਮੀ ਦੇ Mi Browser Pro ਤੇ Baidu ਦੇ ਸਰਚ ਇੰਜਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸ ਦੇਈਏ ਕਿ ਪਹਿਲਾਂ ਵੀ ਸਰਕਾਰ ਵੱਲੋਂ ਜੂਨ ‘ਚ 59 ਐਪਸ ‘ਤੇ ਇਸ ਡਿਜਿਟਲ ਸਟ੍ਰਾਇਕ ਦੀ ਗਾਜ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਹ ਕਦਮ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਜਨਤਕ ਹੋਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਬਕ ਕੁੱਲ 15 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਮਗਰੋਂ lite ਤੇ Pro ਵਰਜ਼ਨ ਹਟਾਏ ਗਏ ਹਨ।
Mi Browser ‘ਤੇ ਪਾਬੰਦੀ ‘ਤੇ ਸ਼ੀਓਮੀ ਦੇ ਬੁਲਾਰੇ ਦਾ ਕਹਿਣਾ ਸੀ ਕਿ ਭਾਰਤ ਦੇ ਡਾਟੇ ਪ੍ਰਾਈਵੇਸੀ ਤੇ ਸੁਰੱਖਿਆ ਲੋੜਾਂ ਦੇ ਕਾਨੂੰਨ ਦੀ ਪਾਲਣਾ ਉਹਨਾਂ ਦੀ ਕੰਪਨੀ ਪਹਿਲਾਂ ਤੋਂ ਹੀ ਕਰ ਰਹੀ ਹੈ। Baidu ਸਬੰਧੀ ਕੁੱਝ ਕਹਿਣ ਤੋਂ ਇਨਕਾਰ ਕਰ ਦਿੱਤਾ। ਦੱਸ ਦੇਈਏ ਕਿ ਜ਼ਿਆਦਾਤਰ ਸ਼ੀਓਮੀ ਸਮਾਰਟਫੋਨ Mi Browser App ਪ੍ਰੀ ਲੋਡੇਡ ਆਉਂਦੇ ਹਨ।