Punjab University extends : ਪੀ. ਯੂ. ਵਲੋਂ 10 ਅਗਸਤ ਤਕ ਫੀਸ ਜਮ੍ਹਾ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪੰਜਾਬ ਯੂਨੀਵਰਿਸਟੀ ਦੇ ਐਲਾਨ ਕੀਤਾ ਕਿ ਜੇਕਰ ਕਿਸੇ ਵਿਦਿਆਰਥੀ ਨੇ 10 ਅਗਸਤ ਤਕ ਫੀਸ ਜਮ੍ਹਾ ਨਾ ਕਰਵਾਈ ਤਾਂ ਉਨ੍ਹਾਂ ਨੂੰ ਆਨਲਾਈਨ ਕਲਾਸਾਂ ‘ਚ ਨਹੀਂ ਬੈਠਣ ਦਿੱਤਾ ਜਾਵੇਗਾ। ਇਸ ਫੈਸਲੇ ਦੇ ਵਿਰੋਧ ‘ਚ ਪੀ. ਯੂ. ਦੇ ਸਾਰੇ ਵਿਦਿਆਰਥੀ ਸੰਗਠਨ ਵਿਰੋਧ ਕਰ ਰਹੇ ਹਨ, ਜਿਸ ਕਰਕੇ ਤਰੀਖ ਨੂੰ ਵਧਾ ਕੇ 16ਅਗਸਤ ਤਕ ਕਰ ਦਿੱਤਾ ਗਿਆ ਹੈ।
ਪੀ. ਯੂ. ਦੇ ਇਸ ਫੈਸਲੇ ਨਾਲ ਗਰੀਬ ਵਿਦਿਆਰਥੀਆਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਜੋ ਵਿਦਿਆਰਥੀ 10 ਅਗਸਤ ਤਕ ਫੀਸ ਜਮ੍ਹਾ ਨਹੀਂ ਕਰਵਾ ਸਕਦਾ ਉਹ 16 ਅਗਸਤ ਤਕ ਕਿਵੇਂ ਫੀਸ ਜਮ੍ਹਾ ਕਰਵਾਏਗਾ। ਐੱਸ. ਐੱਫ. ਐੱਸ. ਵਿਦਿਆਰਥੀ ਸੰਗਠਨ ਵੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆਰਿਹਾ। ਅਖਿਲ ਭਾਰਤੀ ਵਿਦਿਆਰਥੀ ਕੌਂਸਲ (ਏ. ਬੀ.ਵੀ.ਪੀ.) ਨਾਲ ਪ੍ਰਦਰਸ਼ਨ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ।
ਪੀ. ਯੂ. ਪ੍ਰਸ਼ਾਸਨ ਜਦੋਂ ਤਕ ਇਸ ਗੱਲ ਨੂੰ ਸਾਫ ਨਹੀਂ ਕਰੇਗਾ ਕਿ ਗਰੀਬ ਬੱਚਿਆਂ ਲਈ ਉਨ੍ਹਾਂ ਨੇ ਕੀ ਪਲਾਨਿੰਗ ਕੀਤੀ ਹੈ, ਉਦੋਂ ਤਕ ਵਿਰੋਧ ਕੀਤਾ ਜਾਂਦਾ ਰਹੇਗਾ। ਪੀ. ਯੂ. ਪ੍ਰਸ਼ਾਸਨ ਜਾਂ ਤਾਂ ਗਰੀਬ ਬੱਚਿਆਂ ਦੀ ਫੀਸ ਮੁਆਫ ਕਰੇ ਜਾਂ ਉਨ੍ਹਾਂ ਨੂੰ ਫੀਸ ਦੇਣ ਲਈ ਸਮਾਂ ਦੇਣ। ਇਸ ਤੋਂ ਇਲਾਵਾ ਗਰੀਬ ਬੱਚਿਆਂ ਤੋਂ ਕਿਸ਼ਤਾਂ ਵਿਚ ਫੀਸ ਲਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਘੱਟ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ।