Shiv Sena India’s : ਪੰਜਾਬ ਵਿਚ ਸ਼ੁੱਕਰਵਾਰ ਨੂੰ ਇਕ ਸ਼ਿਵਸੈਨਾ ਨੇਤਾ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੇਤਾ ਨੇ ਇਸ ਸਬੰਧ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਅੱਜ ਇਕ ਖਾਲਿਸਤਾਨ ਸਮਰਥਕ ਵਲੋਂ ਫੋਨ ਕਰਕੇ ਦੇਖ ਲੈਣ ਦੀ ਧਮਕੀ ਦਿੱਤੀ ਗਈ ਹੈ। ਫੋਨ ਇੰਟਰਨੈਸ਼ਨਲ ਨੰਬਰ +17326384597 ਤੋਂ ਫੋਨ ਆਇਆ। ਜਿਹੜਾ ਫੋਨ ਆਇਆ ਸੀ ਉਹ ਕੰਪਿਊਟਰ ਦੀ ਇਕ ਰਿਕਾਰਡਿੰਗ ਲੱਗ ਰਹੀ ਸੀ। ਰਿਕਾਰਡਿੰਗ ਵਿਚ ਉਹ ਕਹਿ ਰਿਹਾ ਸੀ ਕਿ 14 ਜਾਂ 15 ਅਗਸਤ ਨੂੰ ਉਹ ਖਾਲਿਸਤਾਨ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ ਅਤੇ ਇਸੇ ਦਿਨ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀ. ਜੀ. ਪੀ. ਸਮੇਤ ਵੱਡੇ ਹਿੰਦੂ ਨੇਤਾਵਾਂ ਨੂੰ ਮਾਰਨ ਦੀ ਧਮਕੀ ਵੀ ਦੇ ਰਹੇ ਸਨ।
ਸ਼ਿਵ ਸੈਨਾ ਹਿੰਦੋਸਤਾਨ ਦੀ ਜਗਰਾਓਂ ਇਕਾਈ ਦੇ ਪ੍ਰਧਾਨ ਤੇ ਹਿੰਦੂ ਏਕਤਾ ਮੰਚ ਜਗਰਾਓਂ ਦੇ ਪ੍ਰਧਾਨ ਸੰਜੀਵ ਕੁਮਾਰ ਉਰਫ ਰਿੰਪੀ ਮਲਹੋਤਰਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਪਿਹਰ ਲਗਭਗ 1 ਵਜੇ ਉਨ੍ਹਾਂ ਨੂੰ ਖਾਲਿਸਤਾਨੀ ਨੇਤਾ ਨੇ ਫੋਨ ਕਰਕੇ ਧਮਕੀ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਵ ਸੈਨਾ ਪ੍ਰਧਾਨ ਨੇ ਤੁਰੰਤ ਜਗਰਾਓਂ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਗੱਲ ਅਜੇ ਚੱਲ ਹੀ ਰਹੀ ਸੀਕਿ ਇਲਾਕੇ ਦੇ 2 ਹੋਰ ਪੱਤਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਉਸੇ ਨੰਬਰ ਤੋਂਫੋਨ ਆਇਆ ਹੈ ਅਤੇ ਉਸ ਫੋਨ ਵਿਚ ਵੀ ਇਹੀ ਗੱਲ ਕਹੀ ਗਈ ਹੈ। ਪੱਤਰਕਾਰ ਨੇ 18 ਸੈਕੰਡ ਦੀ ਇਸ ਕਾਲ ਨੂੰ ਰਿਕਾਰਡ ਵੀ ਕੀਤਾ ਹੈ ਜਦੋਂ ਕਿ ਦੂਜੇ ਲੋਕ ਕਾਲ ਦੀ ਕੋਈ ਰਿਕਾਰਡਿੰਗ ਨਹੀਂ ਕਰ ਸਕੇ। ਇਸ ਮੌਕੇ ਸ਼ਿਵ ਸੈਨਾ ਪ੍ਰਧਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਮੰਗ ਕੀਤੀ ਕਿ ਮਾਮਲਾ ਸੰਜੀਦਾ ਹੈ ਤੇ ਤੁਰੰਤ ਇਸ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।