The truth about the : ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਬੈੱਡ ਤੋਂ ਹੇਠਾਂ ਮਰੀਜ਼ਾਂ ਦੇ ਡਿੱਗੇ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਸ਼ੁੱਕਰਵਾਰ ਨੂੰ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਤੋਂ ਜਾਂਚ ਕਰਵਾਈ। ਜਾਂਚ ‘ਚ ਸਾਹਮਣੇ ਆਇਆ ਕਿ ਹਸਪਤਾਲ ‘ਚ ਬੈੱਡ ਦੇ ਹੇਠਾਂ 12 ਘੰਟੇ ਪਈ ਕੋਰੋਨਾ ਪੀੜਤਾ ਦੀ ਲਾਸ਼, ਤੜਫਦਾ ਰਿਹਾ ਬਜ਼ੁਰਗ ਆਦਿ ਨਾਲ ਸਬੰਧਤ ਜੋ ਫੋਟੋਆਂ ਦਿਖਾਈਆਂ ਗਈਆਂ ਹਨ ਉਹ ਗਲਤ ਹਨ ਦੋਵੇਂ ਮਰੀਜ਼ ਜੀਵਤ ਅਤੇ ਸਿਹਤਯਾਬ ਹਨ।
ਕੋਵਿਡ ਕੇਅਰ ਸੈਂਟਰ ਇੰਚਾਰਜ ਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਐਡੀਸ਼ਨਲ ਸੈਕ੍ਰੇਟਰੀ ਸੁਰਭੀ ਮਲਿਕ ਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ ਨੇ ਦੱਸਿਆ ਕਿ ਬਜ਼ੁਰਗ ਸੁਖਦੇਵ ਸਿੰਘ ਹਸਪਤਾਲ ਦੀ 7ਵੀਂ ਮੰਜ਼ਿਲ ‘ਤੇ ਕੋਵਿਡ ਦੇ ਮਰੀਜ਼ਾਂ ਲਈ ਬਣਾਏ ਵਾਰਡ ਵਿਚ ਦਾਖਲ ਸੀ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਤੇ ਉਹ ਠੀਕਠਾਕ ਹੈ। ਮੈਡੀਕਲ ਸੁਪਰਡੈਂਟ ਦਾ ਕਹਿਣਾ ਹੈ ਕਿ ਜਿਸ ਮਰੀਜ਼ ਨੂੰ ਰਣਜੀਤ ਕੌਰ ਦੱਸ ਕੇ ਉਸ ਦੀ ਲਾਸ਼ ਨੂੰ 12 ਘੰਟੇ ਫਰਸ਼ ‘ਤੇ ਪਏ ਰਹਿਣ ਦਾ ਦਾਅਵਾ ਕੀਤਾ ਗਿਆਹੈ ਉਸ ਦਾ ਅਸਲੀ ਨਾਂ ਕਿਰਨਦੀਪ ਕੌਰ ਹੈ।
ਉਸ ਦੇ ਪਤੀ ਸੰਦੀਪ ਸਿੰਘ ਦਾ ਕਹਿਣਾਹੈ ਕਿ ਉਸ ਨੇ ਆਪਣੀ ਪਤਨੀ ਨੂੰ ਬੁਖਾਰ ਹੋਣ ਕਾਰਨ ਇਥੇ ਦਾਖਲ ਕਰਾਇਆ ਸੀ ਜਿਥੇ ਉਸ ਨੂੰ ਕੋਰੋਨਾ ਪੀੜਤ ਮਰੀਜ਼ਾਂ ਦੇ ਵਾਰਡ ਵਿਚ ਰੱਖਣ ਤੋਂ ਬਾਅਦ ਟੈਸਟਨੈਗੇਟਿਵ ਆਇਆ ਤਾਂ ਇਥੇ ਸ਼ਿਫਟ ਕਰ ਦਿੱਤਾ ਹੈ। ਉਸ ਦੀ ਪਤਨੀ ਹੁਣ ਠੀਕ ਹੋ ਰਹੀ ਹੈ। ਡੀ. ਸੀ. ਕੁਮਾਰ ਅਮਿਤ ਨੇ ਇਸ ਪੂਰੇ ਮਾਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਵਾਰ-ਵਾਰ ਅਪੀਲ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣਾ ਅਪਰਾਧ ਹੈ। ਜਿਲ੍ਹਾ ਪ੍ਰਸ਼ਾਸਨ ਇਸ ਸਬੰਧ ਵਿਚ ਬਣਦੀ ਕਾਰਵਾਈ ਕਰੇਗਾ ਤਾਂ ਕਿ ਅੱਗੇ ਤੋਂ ਅਜਿਹਾ ਨਾ ਹੋ ਸਕੇ।