disadvantage of watching tv: TV ਦੇਖਣ ਦੀ ਆਦਤ ਇੱਕ ਅਜਿਹੀ ਆਦਤ ਹੈ ਜੋ ਅਕਸਰ ਹੀ ਬੱਚਿਆਂ ਦੇ ਨਾਲ ਨਾਲ ਵੱਡਿਆਂ ‘ਚ ਵੀ ਪਾਈ ਜਾਂਦੀ ਹੈ। ਮਾਹਰਾਂ ਦੀ ਮੰਨੀਏ ਤਾਂ ਇਹ ਆਦਤ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਚਿੰਤਾਜਨਕ ਖੁਲਾਸਾ ਕੀਤਾ ਹੈ ਮੇਲ ਆਨਲਾਈਨ ਜਿਸ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਟੈਲੀਵੀਜ਼ਨ ਦੇਖਣਾ ਸਟ੍ਰੋਕ ਜਾਂ ਹਾਰਟ ਅਟੈਕ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
UK ਬਾਇਓ ਬੈਂਕ ਵੱਲੋਂ ਕੀਤੀ ਗਈ ਖੋਜ ‘ਚ ਮਹੱਤਵਪੂਰਨ ਖੁਲਾਸੇ ਹੋਏ। ਇਸ ਖੋਜ ‘ਚ 37 ਤੋਂ 73 ਸਾਲ ਦੀ ਉਮਰ ਦੇ 4 ਲੱਖ 90 ਹਜ਼ਾਰ ਲੋਕਾਂ ਦਾ ਸਰਵੇਖਣ ਕੀਤਾ ਗਿਆ। ਜਿਸ ‘ਚ ਔਰਤਾਂ ਤੇ ਮਰਦਾਂ ਦੇ ਟੀਵੀ ਵੇਖਣ ਦੀਆਂ ਆਦਤਾਂ ਤੇ ਸਟ੍ਰੋਕ ਜਾਂ ਦਿਲ ਦੇ ਦੌਰੇ ਵਿਚਾਲੇ ਸਬੰਧ ਦਾ ਅਧਿਐਨ ਕੀਤਾ। ਇਸ ਸਰਵੇਖਣ ਦੇ ਨਤੀਜੇ ਵਜੋਂ ਸਾਹਮਣੇ ਆਇਆ ਕਿ ਵਧੇਰੇ ਟੈਲੀਵਿਜ਼ਨ ਵੇਖਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਤੇ ਮੌਤ ਦਾ ਖ਼ਤਰਾ ਵੱਧ ਹੁੰਦਾ ਹੈ। ਇਸਦੇ ਨਾਲ-ਨਾਲ ਲੋਕਾਂ ਵਿੱਚ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਕੈਂਸਰ ਵੀ ਮੌਤ ਦਾ ਕਾਰਨ ਬਣ ਸਕਦਾ ਹੈ।
2 ਘੰਟੇ ਤੋਂ ਵੱਧ ਟੀਵੀ ਦੇਖਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈਂ ਨਹੀਂ। ਦੋ ਘੰਟੇ ਤੋਂ ਘੱਟ TV ਦੇਖਣ ਵਾਲੇ ਦਿਲ ਦੇ ਦੌਰੇ ਕਾਰਨ ਹੋਣ ਵਾਲੀ ਮੌਤ ਨੂੰ 8 ਪ੍ਰਤੀਸ਼ਤ ਤੱਕ ਘਟਾ ਸਕਦੇ ਹੋ। ਇਸ ਸਬੰਧੀ ਗਲਾਸਗੋ ਯੂਨੀਵਰਸਿਟੀ ਦੀ ਖੋਜ ਟੀਮ ਦੇ ਮੁਖੀ ਡਾ. ਹਮੀਸ਼ ਫੋਸਟਰ ਨੇ ਜਾਣਕਾਰੀ ਦਿੱਤੀ, “ਸਾਡੀ ਖੋਜ ਨੇ ਦਿਖਾਇਆ ਹੈ ਕਿ ਟੀਵੀ ਵੇਖਣ ‘ਚ ਬਿਤਾਇਆ ਜਾਂਦਾ ਸਮਾਂ ਕਈ ਸਿਹਤ ਸਮੱਸਿਆਵਾਂ ਨਾਲ ਸਬੰਧਤ ਹੈ। ਇਸ ਨੂੰ ਬਦਲਿਆ ਜਾਣਾ ਜ਼ਰੂਰੀ ਹੈ।” ਖੋਜਕਰਤਾਵਾਂ ਮੁਤਾਬਕ TV ਦਾ ਸਮਾਂ ਘਟਾਕੇ ਅੱਧੇ ਘੰਟੇ ਦੀ ਸੈਰ ਦਿਲ ਦਾ ਦੌਰਾ ਪੈਣ ਤੇ ਸਟ੍ਰੋਕ ਨਾਲ ਮਰਨ ਦਾ ਖ਼ਤਰਾ 10 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।