Order issued by : ਸਤਲੁਜ ਦਰਿਆ ‘ਚ ਕੱਚੀ ਸ਼ਰਾਬ ਨੂੰ ਨਸ਼ਟ ਕਰਨ ਕਾਰਨ ਮੱਛੀਆਂ ਦੀ ਮੌਤ ਦੀ ਘਟਨਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖਲਬਲੀ ਮਚ ਗਈ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸ਼ਨੀਵਾਰ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਵੀਰ ਸਿੰਘ ਸੀਂਚੇਵਾਲ ਬੋਰਡ ਦੇ ਅਧਿਕਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਕਿਸ਼ਤੀ ਨਾਲ ਸਤਲੁਜ ਦਾ ਦੌਰਾ ਕੀਤਾ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਸਤਲੁਜ ਵਿਚ ਕਈ ਥਾਵਾਂ ਤੋਂ ਪਾਣੀ ਦੇ ਸੈਂਪਲ ਵੀ ਲਏ।
ਸੰਤ ਸੀਂਚੇਵਾਲ ਨੇ ਕਿਹਾ ਕਿ 1976 ਦੇ ਐਕਟ ਤਹਿਤ ਸਤਲੁਜ ਦਰਿਆ ‘ਚ ਕੁਝ ਵੀ ਨਹੀਂ ਪਾਇਆ ਜਾ ਸਕਦਾ। ਇਹ ਗੈਰ-ਕਾਨੂੰਨੀ ਹੈ। ਜਿਸ ਪਾਣੀ ਨਾਲ ਮੱਛੀਆਂ ਦੀ ਮੌਤ ਹੋਈ ਹੈ ਉਹ ਅੱਗੇ ਨਿਕਲ ਚੁੱਕਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੂੰ ਕਿਹਾ ਗਿਆ ਹੈ ਕਿ ਉਹ ਦੂਰ ਜਾ ਕੇ ਪਾਣੀ ਦੇ ਸੈਂਪਲ ਇਕੱਠੇ ਕਰਨੇ। ਸੰਤ ਸੀਂਚੇਵਾਲ ਨੇ ਕਿਹਾ ਕਿ ਸ਼ਾਹਕੋਟ ਦੇ ਆਸ-ਪਾਸ ਪਿੰਡ ਫਤਿਹਪੁਰ ਭਗਵਾਂ ਤੇ ਮੰਡਾਲਾ ਛੰਨਾ ਆਦਿ ਵਿਚ ਕੋਈ ਉਦਯੋਗਿਕ ਇਕਾਈ ਨਹੀਂ ਹੈ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਫੈਕਟਰੀ ਦੇ ਜ਼ਹਿਰੀਲੇ ਪਾਣੀ ਨਾਲ ਮੱਛੀਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਬੋਰਡ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਸਾਰਿਆਂ ਦੀ ਜਵਾਬਦੇਹੀ ਹੋਵੇਗੀ ਜੋ ਇਸ ਘਟਨਾ ਲਈ ਜ਼ਿੰਮੇਵਾਰ ਹਨ।
ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਸਤਲੁਜ ‘ਚ ਕਈ ਥਾਵਾਂ ਤੋਂ ਪਾਣੀ ਅਤੇ ਮਰੀਆਂ ਹੋਈਆਂ ਮੱਛੀਆਂ ਨੂੰ ਬਤੌਰ ਸੈਂਪਲ ਲਿਆ। ਬੋਰਡ ਦੇ ਅਧਿਕਾਰੀ ਨੇਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਕੱਚੀ ਸ਼ਰਾਬ ਨਾਲ ਪਾਣੀ ਜ਼ਹਿਰੀਲਾ ਹੋ ਗਿਆ ਹੈ। SSP ਸਤਿੰਦਰ ਸਿੰਘ ਨੇ ਦੱਸਿਆ ਕਿਜਿਥੇ ਮੱਛੀਆਂ ਦੇ ਮਰਨ ਦੀ ਸੂਚਨਾ ਮਿਲੀ ਹੈ ਉਥੋਂ 20 ਕਿਲੋਮੀਟਰ ਦੂਰ ਰਾਮਪੁਰ ਪਿੰਡ ‘ਚ ਗੁੜ ਸਤਲੁਜ ‘ਚ ਸੁੱਟਿਆ ਗਿਆ ਸੀ। ਇਹ ਉਹ ਗੁੜ ਸੀ ਜਿਸ ਨੂੰ ਸਮਗਲਰਾਂ ਵਲੋਂ ਸ਼ਰਾਬ ਬਣਾਉਣ ਵਾਸਤੇ ਵਰਤਿਆ ਗਿਆ ਸੀ। ਇਹ ਕੱਚੀ ਸ਼ਰਾਬ ਨਹੀਂ ਸੀ।