District Kapurthala issues : ਆਬਕਾਰੀ ਵਿਭਾਗ ਕਪੂਰਥਲਾ ਵਲੋਂ ਸੂਬੇ ਵਿੱਚ ਸ਼ਰਾਬ ਨਾਲ ਸਬੰਧਤ ਅਪਰਾਧ ਦਰਜ ਕਰਨ ਲਈ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਨੰਬਰ ਜਨਤਕ ਕੀਤੇ ਗਏ ਤਾਂ ਕਿ ਅਜਿਹੀ ਕੋਈ ਵੀ ਸੂਚਨਾ ਮਿਲਣ ‘ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਸਕੇ। ਇਹ ਜਾਣਕਾਰੀ ਡੀ. ਸੀ. ਸ਼੍ਰੀਮਤੀ ਦੀਪਤੀ ਉੱਪਲ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੂਹੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਹੀ ਗਰਮਾਇਆ ਹੋਇਆ ਹੈ ਤੇ ਸੂਬੇ ਵਿਚ ਇਸ ਕਾਰਨ ਬਹੁਤ ਵੱਡੀ ਗਿਣਤੀ ਵਿਚ ਮੌਤਾਂ ਵੀ ਹੋਈਆਂ ਹਨ।
ਡੀ. ਸੀ. ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਵਿਚ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਇਸੇ ਅਧੀਨ ਜਿਲ੍ਹਾ ਕਪੂਰਥਲਾ ਵਿਖੇ ਆਮ ਜਨਤਾ ਦੀ ਮਦਦ ਲਈ ਸੀਨੀਅਰ ਅਧਿਕਾਰੀਆਂ ਦੇ ਨੰਬਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਉਸ ਨੂੰ ਜਨਤਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਵਿਕਰੀ ਨਾਲ ਪੰਜਾਬ ਵਿਚ ਇਕ ਪਾਸੇ ਤਾਂ ਮਨੁੱਖੀ ਜਾਨਾਂ ਗਈਆਂ ਹਨ ਤੇ ਦੂਜੇ ਪਾਸੇ ਸਰਕਾਰੀ ਖਜ਼ਾਨੇ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨਾਂ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਮੋਬਾਇਲ ਨੰਬਰ ਗੁਪਤ ਰੱਖਣ ਦੇ ਨਾਲ ਨਾਲ ਉਸਨੂੰ ਵਾਜਿਬ ਇਨਾਮ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਜਿਕ ਬੁਰਾਈ ਦੇ ਖਾਤਮੇ ਲਈ ਅੱਗੇ ਆਉਣ ਅਤੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲੇ ਵਿਚ ਮਦਦ ਕਰਨ।
ਜਿਲ੍ਹਾ ਪ੍ਰਸ਼ਾਸਨ ਵਲੋਂ ਜਿਹੜੇ ਨੰਬਰ ਜਾਰੀ ਕੀਤੇ ਗਏ ਹਨ ਉਨ੍ਹਾਂ ‘ਚ ਸਰਕਲ ਫਗਵਾੜਾ ਲਈ ਐਸ.ਡੀ.ਐਮ 95011-16895, ਤਹਿਸੀਲਦਾਰ 98764-23057, ਡੀ.ਐਸ.ਪੀ 98140-86612 ਅਤੇ ਆਬਕਾਰੀ ਨਿਰਿਖਕ 98720-24780 ਅਤੇ 88721-03875 ਦੇ ਨੰਬਰ ਜਾਰੀ ਕੀਤੇ ਗਏ ਹਨ ਇਸੇ ਤਰ੍ਹਾਂ ਸਰਕਲ ਭੁਲੱਥ ਲਈ ਐਸ.ਡੀ.ਐਮ 78377-25996, ਤਹਿਸੀਲਦਾਰ 98141-00063,ਡੀ.ਐਸ.ਪੀ 98720-69203,ਆਬਕਾਰੀ ਨਿਰਿਖਕ 99155-47610 ਨੰਬਰ ਜਨਤਕ ਕੀਤੇ ਗਏ ਹਨ। ਸੁਲਤਾਨਪੁਰ ਵਿੱਚ SDM 84279-90701, ਤਹਿਸੀਲਦਾਰ 98155-47801, ਡੀ.ਐਸ.ਪੀ 98721-00056, ਆਬਕਾਰੀ ਨਿਰਿਖਕ 70090-98689 ਜਦਕਿ ਸਰਕਲ ਕਪੂਰਥਲਾ ਲਈ ਐਸ.ਡੀ.ਐਮ 98145-28007, ਤਹਿਸੀਲਦਾਰ 98141-00063,ਡੀ.ਐਸ.ਪੀ 98765-01927 ਅਤੇ ਆਬਕਾਰੀ ਨਿਰਿਖਕ 95019-00050 ਦੇ ਮੋਬਾਇਲ ਨੰਬਰ ਜਨਤਕ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਸਬੰਧਤ ਬੋਰਡ ਵੀ ਜਿਲ੍ਹੇ ਵਿਚ 110 ਥਾਵਾਂ ‘ਤੇ ਲਗਾ ਦਿੱਤੇ ਗਏ ਹਨ ਤਾਂ ਜੋ ਵਧ ਤੋਂ ਵਧ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ।