For the new Vice : ਡਾ. ਹਰੀਸਿੰਘ ਗੌਰ ਵਿਸ਼ਵ ਵਿਦਿਆਲਿਆ, ਸਾਗਰ ਦੇ ਮੌਜੂਦਾ ਵਾਈਸ-ਚਾਂਸਲਰ ਡਾ: ਰਾਘਵੇਂਦਰ ਪੀ. ਤਿਵਾੜੀ(,ਪੀ.ਐਚ.ਡੀ). ਗੌਹਟੀ ਯੂਨੀਵਰਸਿਟੀ ਤੋਂ ਜੀਓਲੌਜੀ (ਪੈਲੇਓਨਟੋਲੋਜੀ).ਦਾ ਨਾਂ ਕੇਂਦਰੀ ਯੂਨੀਵਰਿਸਟੀ ਬਠਿੰਡਾ ਦੇ ਨਵੇਂ ਵਾਈਸ ਚਾਂਸਲਰ ਵਜੋਂ ਲਗਭਗ ਤੈਅ ਹੋ ਗਿਆ ਹੈ। ਤਿਵਾੜੀ ਨੇ ਡਾ. ਹਰੀ ਸਿੰਘ ਗੌਰ ਵਿਸ਼ਵਵਿਦਿਆਲਿਆ, ਸਾਗਰ ਤੋਂ ਅਪਲਾਈਡ ਜੀਓਲਜੀ ਵਿਚ M.Tech. ਕੀਤੀ ਹੈ। ਡਾ. ਤਿਵਾੜੀ ਪਲੈਓਨਟੋਲੋਜੀ ਅਤੇ ਸਟ੍ਰੈਟਿਗ੍ਰਾਫੀ ਅਤੇ ਸੀਸਮੋਲੋਜੀ ਅਤੇ ਜੀਪੀਐਸ ਜਿਓਡੀ ਦੇ ਖੇਤਰ ਵਿੱਚ ਮੁਹਾਰਤ ਰੱਖਦੇ ਹਨ ਹਾਲਾਂਕਿ ਇਸ ਸੂਚੀ ਵਿਚ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਰਜਿਸਟਰਾਰ ਡਾ ਕਰਮਜੀਤ ਸਿੰਘ ਵੀ ਸ਼ਾਮਲ ਸਨ ਪਰ ਕੇਂਦਰ ਸਰਕਾਰ ਵਲੋਂ ਡਾ ਤਿਵਾੜੀ ਦੇ ਨਾਂ ਨੂੰ ਹਰੀ ਝੰਡੀ ਮਿਲ ਗਈ ਹੈ।
ਡਾ. ਹਰੀਸਿੰਘ ਗੌਰ ਵਿਸ਼ਵ ਵਿਦਿਆਲਿਆ, ਸਾਗਰ ਦੇ ਉਪ-ਕੁਲਪਤੀ ਬਣਨ ਤੋਂ ਪਹਿਲਾਂ ਡਾ. ਤਿਵਾੜੀ ਭਾਰਤ ਦੀਆਂ ਹੋਰ ਨਾਮਵਰ ਯੂਨੀਵਰਸਿਟੀਆਂ ਵਿੱਚ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ ਮਿਜੋਰਮ ਯੂਨੀਵਰਸਿਟੀ ਦੇ ਸਕੂਲ ਆਫ਼ ਅਰਥ ਸਾਇੰਸਜ਼ ਅਤੇ ਕੁਦਰਤੀ ਸਰੋਤ ਪ੍ਰਬੰਧਨ ਅਤੇ ਜੀਓਲੋਜੀ ਵਿਭਾਗ ਦੇ ਮੁਖੀ, ਡੀਨ ਵਜੋਂ ਸੇਵਾ ਨਿਭਾਈ ਹੈ। ਡਾ. ਤਿਵਾੜੀ ਦੇ ਅੱਠ ਰਿਸਰਚ ਪੇਪਰ ਪ੍ਰਕਾਸ਼ਤ ਹੋਏ ਹਨ ਅਤੇ ਦੋ ਕਿਤਾਬਾਂ ਛਪ ਚੁੱਕੀਆਂ ਹਨ। ਉਹ ਕਈ ਖੋਜ ਪ੍ਰੋਜੈਕਟਾਂ ਵਿੱਚ ਵੀ ਸ਼ਾਮਲ ਹੈ ਅਤੇ ਹੁਣ ਤੱਕ 8 ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।