rhea father showik ed office:ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਵਿੱਚ ਈਡੀ ਨੇ ਸੋਮਵਾਰ ਨੂੰ ਰਿਆ ਚਕਰਵਰਤੀ ਨੂੰ ਦੁਬਾਰਾ ਪੁੱਛਗਿੱਛ ਦੇ ਲਈ ਬੁਲਾਇਆ ਹੈ।ਰਿਆ ਆਪਣੇ ਭਰਾ ਸ਼ੌਵਿਕ ਚਕਰਵਰਤੀ ਅਤੇ ਪਿਤਾ ਇੰਦਰਜੀਤ ਚਕਰਵਰਤੀ ਨਾਲ ਈਡੀ ਦੇ ਆਫਿਸ ਪਹੁੰਚੀ। ਇਸ ਦੌਰਾਨ ਰਿਆ ਨੂੰ ਮੀਡੀਆ ਨੇ ਘੇਰ ਲਿਆ। ਇਹ ਸਵਲਾ ਉਦੋਂ ਹੋਇਆ ਜਦੋਂ ਰਿਆ ਨੇ ਈਡੀ ਆਫਿਸ ਦੀ ਥ੍ਰੈਸ਼ੋਲਡ ਤੇ ਕਦਮ ਰੱਖਿਆ ਸੀ। ਉਹ ਸਵਾਲ ਨੂੰ ਸੁਣਦੇ ਹੀ ਰਿਆ ਪਲਟੀ, ਰਿਪੋਰਟਰ ਦੇ ਵੱਲ ਗੁੱਸੇ ਵਿੱਚ ਘੂਰਦੇ ਹੋਏ ਵੇਖਿਆ , ਉਹ ਸ਼ਾਇਦ ਕੁੱਝ ਕਹਿਣਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਭਰਾ ਨੇ ਰਿਆ ਨੂੰ ਸੰਭਾਲਿਆ ਅਤੇ ਅੰਦਰ ਲੈ ਗਏ। ਈਡੀ ਦਫਤਰ ਵਿੱਚ ਦੋਹਾਂ ਤੇ ਰਿਆ ਦਾ ਪਹਿਨਾਵਾ ਵੀ ਨੋਟਿਸ ਕੀਤਾ ਗਿਆ।

ਹੁਣ ਤੱਕ ਰਿਆ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆਉਂਦੀ ਹੈ ਪਰ ਈਡੀ ਦੇ ਦਫਤਰ ਵਿੱਚ ਦੋਨੋਂ ਸਮੇਂ ਰਿਆ ਸਰ ਤੇ ਚੁੰਨੀ ਲੈ ਕੇ ਪਹੁੰਚੀ। ਉਨ੍ਹਾਂ ਦੇ ਨਾਲ ਭਰਾ ਸ਼ੌਵਿਕ ਵੀ ਨਜ਼ਰ ਆਇਆ। ਦੱਸ ਦੇਈਏ ਕਿ ਈਡੀ ਨੇ ਰਿਆ ਤੋਂ ਆਪਣੇ ਖਰਚਿਆਂ ਦਾ ਸਬੂਤ ਦੇਣ ਦੇ ਲਈ ਡਾਕਿਊਮੈਂਟਸ ਵੀ ਮੰਗਵਾਏ ਹਨ। ਇਸ ਤੋਂ ਪਹਿਲਾਂ ਸੱਤ ਅਗਸਤ ਸ਼ੁਕਰਵਾਰ ਨੂੰ ਈਡੀ ਨੇ ਰਿਆ ਤੋਂ ਅੱਠ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ।

ਸ਼ੁਕਰਵਾਰ ਨੂੰ ਹੋਏ ਪੁੱਛਗਿੱਛ ਵਿੱਚ ਰਿਆ ਸਾਥ ਦਿੰਦੇ ਨਜ਼ਰ ਨਹੀਂ ਆਈ ਸੀ।ਉਹ ਕਿਸੇ ਸਵਾਲ ਦਾ ਠੀਕ ਨਾਲ ਨਾ ਜਵਾਬ ਦੇ ਰਹੀ ਸੀ ਅਤੇ ਨਾ ਹੀ ਕਿਸੇ ਖਰਚ ਤੇ ਆਪਣੀ ਸਫਾਈ ਦੇਣ ਵਿੱਚ ਕਾਬਲ ਸੀ। ਅੱਜ ਇਸ ਪੁੱਛਗਿੱਛ ਵਿੱਚ ਈਡੀ ਰਿਆ ਤੋਂ ਉਨ੍ਹਾਂ ਦੇ ਬੀਤੇ ਦੋ ਸਾਲ ਦੀ ਇਨਵੈਸਟਮੈਂਟ ਦੇ ਬਾਰੇ ਵਿੱਚ ਪੁੱਛਗਿੱਛ ਕਰੇਗੀ। ਈਡੀ ਨੂੰ ਲੱਗਦਾ ਹੈ ਕਿ ਰਿਆ ਦੀ ਕੁੱਝ ਇਨਵੈਸਟਮੈਂਟ ਅਜਿਹੀ ਹੈ ਜਿਸਦੇ ਬਾਰੇ ਵਿੱਚ ਜਾਂਚ ਅਜੈਂਸੀ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਹੈ।ਰਿਆ ਤੋਂ ਖਾਰ ਦੀ ਪਰਪਾਰਟੀ ਦੇ ਬਾਰੇ ਵਿੱਚ ਵੀ ਸਵਾਲ ਕੀਤੇ ਜਾਣਗੇ। ਖਬਰਾਂ ਅਨੁਸਾਰ ਇਨਕਮ ਟੈਕਸ ਰਿਟਰਨ ਰਿਕਾਰਡ ਦੇ ਅਨੁਸਾਰ, ਰਿਆ ਦੀ ਸਾਲ ਦੀ ਕਮਾਈ ਪਿਛਲੇ ਕੁੱਝ ਸਲਾਂ ਵਿੱਚ 10- 12 ਲੱਖ ਸੀ ਫਿਰ ਇਹ ਕਮਾਈ 14 ਲੱਖ ਰੁਪਏ ਤੱਕ ਹੋ ਗਈ। ਦੂਜੇ ਪਾਸੇ ਰਿਆ ਦੇ ਘਰਵਾਲੇ ਵੀ ਈਡੀ ਦੇ ਨਿਸ਼ਾਨੇ ਤੇ ਹਨ।8 ਅਗਸਤ ਨੂੰ ਈਡੀ ਨੇ ਰਿਆ ਦੇ ਭਰਾ ਸ਼ੌਵਿਕ ਚਕਰਵਰਤੀ ਤੋਂ 18 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਉੱਥੇ ਹੀ ਸੁਸ਼ਾਂਤ ਕੇਸ ਵਿੱਚ ਉਨ੍ਹਾਂ ਦੀ ਮੈਨੇਜਰ ਸ਼ਰੂਤੀ ਮੋਦੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇੱਕ ਵਾਰ ਫਰ ਸੋਮਵਾਰ ਨੂੰ ਉਹ ਵੀ ਈਡੀ ਆਫਿਸ ਬੁਲਾਈ ਗਈ ਹੈ ਅਤੇ ਈਡੀ ਆਫਿਸ ਪਹੁੰਚ ਚੁੱਕੀ ਹੈ।























