Former spinner Musharraf Hussain corona positive: ਬੰਗਲਾਦੇਸ਼ ਦੇ ਸਾਬਕਾ ਖੱਬੇ ਹੱਥ ਦੇ ਸਪਿੰਨਰ ਮੁਸ਼ੱਰਫ ਹੁਸੈਨ ਕੋਰੋਨਾ ਵਾਇਰਸ ਟੈਸਟ ਵਿੱਚ ਸਕਾਰਾਤਮਕ ਪਾਏ ਗਏ ਹਨ। ਹੁਸੈਨ ਨੇ ਪੰਜ ਵਨਡੇ ਮੈਚਾਂ ਵਿੱਚ ਬੰਗਲਾਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ। ਹੁਸੈਨ ਨੂੰ ਪਿੱਛਲੇ ਸਾਲ ਦਿਮਾਗੀ ਟਿਉਮਰ ਹੋਣ ਦਾ ਪਤਾ ਵੀ ਲੱਗਿਆ ਸੀ। ਐਤਵਾਰ ਨੂੰ ਕੋਵਿਡ -19 ਟੈਸਟ ਦੇ ਨਤੀਜਿਆਂ ਤੋਂ ਬਾਅਦ ਹੁਸੈਨ ਆਪਣੇ ਘਰ ‘ਚ ਏਕਾਂਤਵਾਸ ਹੋ ਗਏ ਹਨ। ਇੱਕ ਚੈਨਲ ਨੇ ਹੁਸੈਨ ਦੇ ਹਵਾਲੇ ਨਾਲ ਕਿਹਾ, “ਮੇਰੇ ਪਿਤਾ ਨੂੰ ਪਹਿਲਾਂ ਕੋਵਿਡ -19 ਸਕਾਰਾਤਮਕ ਪਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸੀ.ਐੱਮ.ਐੱਚ ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਸੀ।”
ਉਨ੍ਹਾਂ ਨੇ ਕਿਹਾ, “ਬਾਅਦ ਵਿੱਚ ਮੈਂ ਵੀ ਕੁੱਝ ਲੱਛਣਾਂ ਦਾ ਅਨੁਭਵ ਕੀਤਾ ਅਤੇ ਮੈਨੂੰ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ। ਮੈਂ ਅਜੇ ਵੀ ਠੀਕ ਹਾਂ ਅਤੇ ਘਰ ਵਿੱਚ ਏਕਾਂਤਵਾਸ ਹੋ ਰਿਹਾ ਹਾਂ।” ਹੁਸੈਨ ਨੇ ਕਿਹਾ, ‘ਹਾਲਾਂਕਿ ਮੇਰੀ ਪਤਨੀ ਅਤੇ ਬੱਚੇ ਨਕਾਰਾਤਮਕ ਪਾਏ ਗਏ ਹਨ। ਹੁਸੈਨ ਨੂੰ ਉਮੀਦ ਹੈ ਕਿ ਉਹ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਇਸ ਸਾਲ ਘਰੇਲੂ ਸਰਕਟ ‘ਚ ਵਾਪਸੀ ਕਰੇਗਾ। ਸਾਬਕਾ ਕਪਤਾਨ ਮਸ਼ਰਾਫੇ ਮੁਰਤਜ਼ਾ ਅਤੇ ਬੰਗਲਾਦੇਸ਼ ਦੇ ਦੋ ਹੋਰ ਕ੍ਰਿਕਟਰ ਨਜ਼ਮੂਲ ਇਸਲਾਮ ਅਤੇ ਨਫੀਸ ਇਕਬਾਲ ਨੂੰ ਜੂਨ ਵਿੱਚ ਕੋਰੋਨਾ ਵਾਇਰਸ ਪੌਜੇਟਿਵ ਪਾਇਆ ਗਿਆ ਸੀ। ਪਿੱਛਲੇ ਹਫਤੇ ਬੰਗਲਾਦੇਸ਼ ਦੀ ਫੁੱਟਬਾਲ ਟੀਮ ਦੇ 18 ਖਿਡਾਰੀ ਸਕਾਰਾਤਮਕ ਪਾਏ ਗਏ ਸੀ।