The state government : ਪੰਜਾਬ ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਲਗਾਤਾਰ ਸੂਬੇ ਵਿਚ ਛਾਪੇਮਾਰੀ ਕਰ ਰਹੀਆਂ ਹਨ। ਇਸੇ ਦੌਰਾਨ ਸੂਬੇ ਵਿਚ ਜਿਥੇ ਵੱਡੀ ਮਾਤਰਾ ‘ਚ ਜ਼ਹਿਰੀਲੀ ਸ਼ਰਾਬ ਅਤੇ ਜ਼ਹਿਰੀਲੀ ਸ਼ਰਾਬ ਵਿਚ ਇਸਤੇਮਾਲ ਹੋਣ ਵਾਲੀ ਲੱਖਾਂ ਲੀਟਰ ਸਪਿਰਟ ਫੜੀ ਗਈ ਹੈ। ਪੰਜਾਬ ਸਰਕਾਰ ਹੁਣ ਸਪਿਰਟ ਰੱਖਣ ਵਾਲੀਆਂ ਕੰਪਨੀਆਂ ਅਤੇ ਛੋਟੇ ਵਿਕ੍ਰੇਤਾਵਾਂ ਦੇ ਲਾਇਸੈਂਸ ਰਿਵਿਊ ਕਰੇਗੀ ਕਿਉਂਕਿ ਜਿੰਨੀ ਵਧ ਮਾਤਰਾ ਵਿਚ ਸਪਿਰਟ ਫੜੀ ਗਈ ਹੈ, ਓਨੀ ਵਧ ਮਾਤਰਾ ਵਿਚ ਸਪਿਰਟ ਰੱਖਣ ਦਾ ਅਧਿਕਾਰ ਕੰਪਨੀਆਂ ਤੇ ਵਿਕ੍ਰੇਤਾਵਾਂ ਨੂੰ ਨਹੀਂ ਹੈ। ਇਸ ਲਈ ਸਾਰਿਆਂ ਦੇ ਲਾਇਸੈਂਸ ਚੈੱਕ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਲਿਮਟ ਦਾ ਸਟਾਕ ਵੀ ਚੈੱਕ ਕੀਤਾ ਜਾਵੇਗਾ। ਐਕਸਾਈਜ ਐਂਡ ਟੈਕੇਸ਼ਨ ਵਿਭਾਗ ਦੀਆਂ ਟੀਮਾਂ ਇਹ ਕੰਮ ਕਰਨਗੀਆਂ। ਇਹ ਟੀਮਾਂ ਮੌਕੇ ‘ਤੇ ਜਾ ਕੇ ਉਸ ਥਾਂ ਦਾ ਮੁਆਇਨਾ ਕਰਨਗੀਆਂ ਜਿਥੇ ਵੱਖ-ਵੱਖ ਵਿਕ੍ਰੇਤਾ ਤੇ ਕੰਪਨੀਆਂ ਸਪਿਰਟ ਰੱਖਦੀਆਂ ਹਨ ਤੇ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਲਾਇਸੈਂਸ ਧਾਰਕਾਂ ਖਿਲਾਫ 420 ਦਾ ਮੁਕੱਦਮਾ ਦਰਜ ਕੀਤਾ ਜਾਵੇਗਾ ।
ਕਿਸੇ ਵੀ ਕੰਪਨੀ ਜਾਂ ਵਿਕ੍ਰੇਤਾ ਜਿਸ ਕੋਲ ਸਪਿਰਟ ਰੱਖਣ, ਵੇਚਣ ਜਾਂ ਖਰੀਦਣ ਦਾ ਲਾਇਸੈਂਸ ਹੈ, ਉਸ ਨੂੰ ਕਿੰਨੀ ਸਪਿਰਟ ਖਰੀਦੀ ਅਤੇ ਕਿੰਨੀ ਵੇਚੀ ਉਸ ਦਾ ਵੀ ਰਿਕਾਰਡ ਜ਼ਰੂਰੀ ਹੁੰਦਾ ਹੈ ਪਰ ਬਹੁਤ ਸਾਰੀਆਂ ਕੰਪਨੀਆਂ ਅਜਿਹਾ ਨਹੀਂ ਕਰਦੀਆਂ। ਲੋਕਾਂ ਕੋਲ ਇਕ ਤੋਂ ਵਧ ਸਪਿਰਟ ਲਾਇਸੈਂਸ ਹੋਣ ਵਿਚ ਐਕਸਾਈਜ ਵਿਭਾਗ ਦੇ ਅਫਸਰਾਂ ਦਾ ਹੱਥ ਹੋਣ ਦੀ ਸ਼ੰਕਾ ਹੈ ਕਿਉਂਕਿ ਇਹ ਵਿਭਾਗ ਹੀ ਸਪਿਰਟ ਦਾ ਲਾਇਸੈਂਸ ਜਾਰੀ ਕਰਦਾ ਹੈ।
ਸ਼੍ਰੋਮਣੀ ਅਕਾਲੀ ਵਲੋਂ ਸ਼ਰਾਬ ਮਾਫੀਆ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਜਭਵਨ ਵਿਚ ਵਿਰੋਧ ਮਾਰਚ ਦੀ ਅਗਵਾਈ ਕਰਨ ਅਤੇ ਗ੍ਰਿਫਤਾਰੀ ਤੋਂ ਬਾਅਦ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਨੂੰ ਤਤਕਾਲ ਬਰਖਾਸਤ ਕਰ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਨੇ ਸ਼ਰਾਬ ਵੰਡਣ ਦੇ ਦੋਸ਼ੀਆਂ ‘ਤੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਮੌਤਾਂ ਹੋਈਆਂ ਹਨ। ਸਰਕਾਰ ਦਾ 5 ਜਿਲ੍ਹਿਆਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਬਠਿੰਡਾ ‘ਤੇ ਜ਼ਿਆਦਾ ਧਿਆਨ ਹੈ ਕਿਉਂਕਿ ਇਨ੍ਹਾਂ ਜਿਲ੍ਹਿਆਂ ‘ਚ ਅਜਿਹੇ ਇੰਡਸਟਰੀਅਲ ਯੂਨਿਟ ਜ਼ਿਆਦਾ ਹਨ ਜਿਥੇ ਸਪਿਰਟ ਦਾ ਇਸਤੇਮਾਲ ਹੁੰਦਾ ਹੈ।