Excise teams seize : ਤਰਨ ਤਾਰਨ ਅਤੇ ਅੰਮ੍ਰਿਤਸਰ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਸੂਬੇ ਵਿੱਚ ਨਜਾਇਜ਼ ਸ਼ਰਾਬ ਦੇ ਧੰਦੇ ਖਿਲਾਫ਼ ਆਪਣੀਆਂ ਕਾਰਵਾਈਆਂ ਨੂੰ ਤੇਜ਼ ਕਰਦਿਆਂ ਫਿਰੋਜਪੁਰ ਅਤੇ ਤਰਨਤਾਰਨ ਦੇ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਸੋਮਵਾਰ ਸਵੇਰੇ ਇੱਕ ਵੱਡੀ ਕਰੈਕਿੰਗ ਦੌਰਾਨ 1,25,000 ਲੀਟਰ ਲਾਹਨ ‘ਸਮੇਤ 26 ਪਲਾਸਟਿਕ ਦੇ ਤਰਪਾਲਾਂ ਅਤੇ 10 ਲੋਹੇ ਦੇ ਡਰੱਮ ਬਰਾਮਦ ਕੀਤੇ। ਥਾਣਾ ਹਰੀਕੇ ਵਿਖੇ ਬੂਟੇਲਗਰ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।
ਇਸ ਕਰੈਕਡਾਊਨ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਬਕਾਰੀ ਜੇ. ਐੱਸ. ਬਰਾੜ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਸਿਫ਼ਰ-ਸਹਿਣਸ਼ੀਲਤਾ ਨੀਤੀ ਤਹਿਤ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਹਰੀਕੇ ਵਿਖੇ ਬਿਆਸ ਅਤੇ ਸਤਲੁਜ ਦਰਿਆ ਦੇ ਸੰਗਮ ਪੁਆਇੰਟ ‘ਤੇ ਛਾਪੇ ਮਾਰੇ ਅਤੇ ਇਕ ਨਿਰਮਾਣ ਇਕਾਈ (ਭੱਟੀ) ਸਮੇਤ 1,25,000 ਲੀਟਰ ਲਾਹਣ ਨੂੰ ਕਾਬੂ ਕੀਤਾ ਅਤੇ ਨਸ਼ਟ ਕਰ ਦਿੱਤਾ। 26 ਤਰਪਾਲਾਂ ਅਤੇ 10 ਲੋਹੇ ਦੇ ਡਰੱਮ, ਜੋ ਲਾਹਣ ਦੇ ਨਿਰਮਾਣ ਅਤੇ ਸਟੋਰੇਜ ਲਈ ਵਰਤੇ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਟੀਮਾਂ ਨੇ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਦੱਸਿਆ ਕਿ ਛਾਪੇਮਾਰੀ ਦੀ ਅਗਵਾਈ ਈ.ਟੀ.ਓ. (ਐਕਸਾਈਜ਼) ਫਿਰੋਜ਼ਪੁਰ ਕਰਮਬੀਰ ਸਿੰਘ ਮਾਹਲਾ ਦੇ ਨਾਲ ਈ.ਟੀ.ਓ ਆਬਕਾਰੀ ਤਰਨਤਾਰਨ ਮਨਵੀਰ ਬੁੱਟਰ, ਆਬਕਾਰੀ ਇੰਸਪੈਕਟਰ ਅਮਨਬੀਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਕੀਤੀ। ਹਰੀਕੇ ਸੈਂਚੁਰੀ ਰੇਂਜ ਦੇ ਅਧਿਕਾਰੀ ਕੰਵਰਜੀਤ ਸਿਘ ਵੀ ਉਥੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਕਰਦਿਆਂ ਵਿਭਾਗ ਨੇ ਬੂਟਲੇਗਰ ਨੂੰ ਬੁੱਕ ਕਰ ਲਿਆ ਹੈ। ਡਿਪਟੀ ਕਮਿਸ਼ਨਰ ਆਬਕਾਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਭਾਰੀ ਹੱਥ ਨਾਲ ਨਜਿੱਠਿਆ ਜਾਵੇਗਾ ਅਤੇ ਅਜਿਹੀਆਂ ਮਾਮਲਿਆਂ ਵਿਚ ਸ਼ਾਮਲ ਲੋਕਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।