sachin pilot said: ਲੱਗਭਗ ਇੱਕ ਮਹੀਨੇ ਦੀ ਬਗਾਵਤ ਤੋਂ ਬਾਅਦ ਸਚਿਨ ਪਾਇਲਟ ਦੀ ਕਾਂਗਰਸ ਵਿੱਚ ਵਾਪਸੀ ਦੇ ਤੈਅ ਹੋ ਗਈ ਹੈ। ਆਪਣੀ ਬਗਾਵਤ ਨੂੰ ਰੁਤਬਾ ਅਤੇ ਵੱਕਾਰ ਦਾ ਮਾਮਲਾ ਦੱਸਣ ਵਾਲੇ ਸਚਿਨ ਪਾਇਲਟ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ, ਜੋ ਸਚਿਨ ਪਾਇਲਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ। ਇਨ੍ਹਾਂ ਵਾਅਦਿਆਂ ਨਾਲ ਸਚਿਨ ਪਾਇਲਟ ਰਾਜ਼ੀ ਹੋ ਗਏ ਹਨ ਅਤੇ ਜਲਦੀ ਹੀ ਉਹ ਕਾਂਗਰਸ ‘ਚ ਵੱਡੇ ਅਹੁਦੇ ‘ਤੇ ਦਿਖਾਈ ਦੇ ਸਕਦੇ ਹਨ। ਸਚਿਨ ਪਾਇਲਟ ਨੇ ਕਿਹਾ ਕਿ ਅਸੀਂ ਕੁੱਝ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਕਮੇਟੀ ਬਣਾਈ ਗਈ। ਰਾਜਨੀਤੀ ‘ਚ ਨਿੱਜੀ ਵੈਰ ਦੀ ਕੋਈ ਥਾਂ ਨਹੀਂ ਹੈ, ਅਜਿਹੀ ਸਥਿਤੀ ਵਿੱਚ ਸ਼ਬਦਾਂ ਦੀ ਚੋਣ ਨੂੰ ਧਿਆਨ ਨਾਲ ਰੱਖਿਆ ਗਿਆ ਹੈ। ਇਹ ਇੱਕ ਵਿਅਕਤੀ ਨਹੀਂ, ਸਿਧਾਂਤਾਂ ਦੀ ਗੱਲ ਹੈ। ਜੋ ਦੇਸ਼ਧ੍ਰੋਹ ਦਾ ਨੋਟਿਸ ਦਿੱਤਾ ਗਿਆ ਸੀ ਉਸ ਨਾਲ ਦੁੱਖ ਹੋਇਆ ਸੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਪਾਰਟੀ ਵਿੱਚ ਭਾਈਚਾਰਾ ਕਾਇਮ ਹੈ। ਤਿੰਨ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ, ਜੋ ਸਾਰੇ ਵਿਵਾਦਾਂ ਦਾ ਹੱਲ ਕਰੇਗੀ।
ਭਾਜਪਾ ਨੇ ਸਰਕਾਰ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਵਿਧਾਇਕ ਇਕੱਠੇ ਹਨ ਅਤੇ ਇੱਕ ਵੀ ਵਿਅਕਤੀ ਨੇ ਸਾਨੂੰ ਨਹੀਂ ਛੱਡਿਆ। ਪਾਇਲਟ ਧੜੇ ‘ਚ ਸ਼ਾਮਿਲ ਤਿੰਨ ਆਜ਼ਾਦ ਵਿਧਾਇਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣ ਜੈਪੁਰ ਪਹੁੰਚੇ ਹਨ। ਇਨ੍ਹਾਂ ਵਿੱਚ ਖੁਸ਼ਵੀਰ ਸਿੰਘ, ਸੁਰੇਸ਼ ਟਾਂਕ ਅਤੇ ਓਮਪ੍ਰਕਾਸ਼ ਸ਼ਾਮਿਲ ਹਨ। ਰਾਹੁਲ-ਪ੍ਰਿਯੰਕਾ ਨਾਲ ਮੁਲਾਕਾਤ ਤੋਂ ਬਾਅਦ ਸਚਿਨ ਪਾਇਲਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਅਹੁਦਾ ਦਿੰਦੀ ਹੈ ਤਾਂ ਇਸ ਨੂੰ ਲੈ ਵੀ ਸਕਦੀ ਹੈ। ਅਸੀਂ ਸਵੈ-ਮਾਣ ਦੀ ਲੜਾਈ ਲੜ ਰਹੇ ਸੀ। ਇਸ ਦੌਰਾਨ, ਹੁਣ ਇਸ ਗੱਲ ‘ਤੇ ਚਰਚਾ ਹੋਵੇਗੀ ਕਿ ਕਿਵੇਂ ਸਚਿਨ ਪਾਇਲਟ ਦੀ ਸਤਿਕਾਰਯੋਗ ਵਾਪਸੀ ਕਿਵੇਂ ਹੋਵੇ, ਪਾਰਟੀ ਕੇਂਦਰੀ ਲੀਡਰਸ਼ਿਪ ‘ਚ ਇੱਕ ਅਹੁਦਾ ਵੀ ਦੇ ਸਕਦੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਵਿਧਾਨ ਸਭਾ ਸੈਸ਼ਨ 14 ਅਗਸਤ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਪਾਇਲਟ ਧੜੇ ਦੇ ਕੁੱਝ ਵਿਧਾਇਕ ਜੈਪੁਰ ਵਾਪਿਸ ਆ ਗਏ ਹਨ ਤੇ ਕੁੱਝ ਜਲਦੀ ਵਾਪਿਸ ਆ ਜਾਣਗੇ। ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਸੀ, ਜੋ ਫਿਰ ਟੁੱਟ ਗਿਆ ਹੈ। ਅੱਜ ਭਾਜਪਾ ਦੀ ਬੈਠਕ ਵੀ ਹੋਣੀ ਹੈ। ਹਾਲਾਂਕਿ, ਵਸੁੰਧਰਾ ਰਾਜੇ ਅਤੇ ਉਸਦੇ ਸਮਰਥਕ ਪਹਿਲਾਂ ਹੀ ਆਪਣਾ ਵੱਖਰਾ ਰਵੱਈਆ ਦਿਖਾ ਚੁੱਕੇ ਹਨ।