In addition to : ਜਲੰਧਰ : ਕੋਰੋਨਾ ਮਹਾਮਾਰੀ ਕਾਰਨ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਹੁਣ ਸਕੂਲ ਤੇ ਕਾਲਜਾਂ ਦੇ ਸਾਰੇ ਸਮਾਰੋਹ ਵੀ ਡਿਜੀਟਲ ਪਲੇਟਫਾਰਮ ‘ਤੇ ਚੱਲਣ ਲੱਗੇ ਹਨ। ਸਹੁੰ ਚੁੱਕ ਪ੍ਰੋਗਰਾਮ ਹੋਵੇ ਜਾਂ ਫਿਰ ਫੇਅਰਵੈੱਲ ਪਾਰਟੀ, ਸਕੂਲ ਪ੍ਰਬੰਧਕ ਬੱਚਿਆਂ ਨੂੰ ਆਨਲਾਈਨ ਪਲੇਟਫਾਰਮ ਜ਼ਰੀਏ ਸਕੂਲ ਤੇ ਕਾਲਜ ਬਾਰੇ ਦੱਸ ਰਹੇ ਹਨ ਤਾਂ ਕਿ ਜਦੋਂ ਕਦੇ ਸਕੂਲ ਖੁੱਲ੍ਹਣ ਤਾਂ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਏ। ਸ਼ਹਿਰ ਦੇ ਨਿੱਜੀ ਸਕੂਲਾਂ ਵਲੋਂ ਵੱਖ-ਵੱਖ ਗਤੀਵਿਧੀਆਂ ਜ਼ਰੀਏ ਜਾਂਚੇ ਗਏ ਬੱਚਿਆਂ ਨੂੰ ਚੁਣ ਕੇ ਉਨ੍ਹਾਂ ਨੂੰ ਸਕੂਲ ਹੈੱਡ ਗਰਲ ਜਾਂ ਬੁਆਏ ਤੋਂ ਲੈ ਕੇ ਹਾਊਸ ਕੈਪਟਨ ਆਦਿ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ।
ਪਹਿਲਾਂ ਵੱਡਾ ਆਯੋਜਨ ਕਰਕੇ ਸਕੂਲ ਦੇ ਸਾਰੇ ਬੱਚਿਆਂ ਤੇ ਮਾਪਿਆਂ ਦੀ ਮੌਜੂਦਗੀ ਵਿਚ ਸਮਾਰੋਹ ਕੀਤਾ ਜਾਂਦਾ ਸੀ। ਕੋਰੋਨਾ ਕਾਲ ਵਿਚ ਸਕੂਲ ਤੇ ਕਾਲਜ ਬੰਦ ਹੋਣ ਕਾਰਨ ਸਮਾਰੋਹ ਜ਼ੂਮ ਐਪ ‘ਤੇ ਆਯੋਜਿਤ ਕੀਤੇ ਜਾ ਰਹੇ ਹਨ। ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਸੈਰੇਮਨੀ ਵਿਚ ਆਨਲਾਈਨ ਸ਼ਾਮਲ ਹੋ ਰਹੇ ਹਨ। ਸਕੂਲਾਂ ਵਲੋਂ ਬੱਚਿਆਂ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਦੀ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਨ ਦੀ ਸਹੁੰ ਦਿਵਾਈ ਜਾ ਰਹੀ ਹੈ ਤਾਂ ਜੋ ਜਦੋਂ ਸਕੂਲ ਖੁੱਲ੍ਹਣ ਤਾਂ ਉਹ ਆਪਣੀ ਨਵੀਂ ਜ਼ਿੰਮੇਵਾਰੀ ਲੈ ਕੇ ਪੂਰੀ ਤਰ੍ਹਾਂ ਤੋਂ ਤਿਆਰ ਰਹਿਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ 4 ਮਹੀਨਿਆਂ ਤੋਂ ਸਿੱਖਿਆ ਇੰਸਟੀਚਿਊਟ ਪੂਰੀ ਤਰ੍ਹਾਂ ਤੋਂ ਬੰਦ ਹਨ। ਆਨਲਾਈਨ ਕਲਾਸਾਂ ਚੱਲ ਰਹੀਆਂ ਹਨ। ਬੱਚਿਆਂ ਨੂੰ ਆਪਣੇ ਟੀਚਰਾਂ ਤੇ ਸੰਸਥਾਵਾਂ ਨਾਲ ਜੋੜੇ ਰੱਖਣ ਲਈ ਸਾਰੇ ਆਯੋਜਨ ਆਨਲਾਈਨ ਮੋਡ ‘ਤੇ ਕਰਵਾਏ ਜਾ ਰਹੇ ਹਨ ਫਿਰ ਭਾਵੇਂ ਇਨਵੈਸਟਰ ਸੈਰੇਮਨੀ ਹੀ ਕਿਉਂ ਨਾ ਹੋਵੇ। ਬੱਚਿਆਂ ਨੂੰ ਉਨ੍ਹਾਂ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਕਰਨ ਦਾ ਉਦੇਸ਼ ਬੱਚਿਆਂ ‘ਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨਾ ਹੈ ਅਤੇ ਟੀਮ ਵਰਕ ਦੇ ਸਿਧਾਂਤ ਨੂੰ ਸਮਝਾਉਣਾ ਹੈ।