CM to launch : ਸੂਬੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਮੁਫਤ ਸਮਾਰਟਫੋਨ ਵੰਡਣ ਦੇ ਪ੍ਰੋਗਰਾਮ ਦੀ ਤਿਆਰੀ ਕਰ ਲਈ ਗਈ ਹੈ। ਕੋਵਿਡ-19 ਸੰਕਟ ਦੇ ਮੱਦੇਨਜ਼ਰ ਹਰੇਕ ਜਿਲ੍ਹੇ ਵਿਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ‘ਚ 15 ਬੱਚਿਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ ਅਤੇ ਇਨ੍ਹਾਂ ਬੱਚਿਆਂ ਨੂੰ ਸਮਾਰੋਹ ‘ਚ ਸਬੰਧਤ ਜਿਲ੍ਹੇ ਦੇ ਡੀ. ਓ. ਲੈਕੇ ਪਹੁੰਚਣ ਵਾਲੇ ਹਨ ਪਰ ਇਨ੍ਹਾਂ ਪ੍ਰੋਗਰਾਮ ਵਿਚ ਸੂਬੇ ਦੇ ਮੰਤਰੀ, ਵਿਧਾਨ ਸਭਾ ਸਪੀਕਰ, ਡਿਪਟੀ ਸਪੀਕਰ, ਐੱਮ. ਸੀ.ਕਮਿਸ਼ਨਰ, ਬੱਚਿਆਂ ਨੂੰ ਸਮਾਰਟ ਫੋਨ ਵੰਡਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਇਸ ਸਬੰਧ ਵਿਚ ਮੁੱਖ ਮੰਤਰੀ ਦਫਤਰ ਵਲੋਂ ਮੰਗਲਵਾਰ ਨੂੰ ਸਾਰੇ ਜਿਲ੍ਹਾ ਪ੍ਰਧਾਨਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ, ਅਬੋਹਰ ਤੇ ਫਗਵਾੜਾ ਦੇ ਐੱਮ. ਸੀ. ਕਮਿਸ਼ਨਰਾਂ, ਸੂਬੇ ਦੇਸਾਰੇ ਐੱਸ. ਐੱਸ. ਪੀ. ਨੂੰ ਜਾਰੀ ਕੀਤੇ ਗਏ ਪੱਤਰ ‘ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਸੂਬਾ ਸਰਕਾਰ ਚੰਡੀਗੜ੍ਹ ਦੇ ਸੂਬੇ ਦੇ ਸਾਰੇ ਜਿਲ੍ਹਿਆਂ ‘ਚ ਪੰਜਾਬ ਸਮਾਰਟ ਕਨੈਕਟ ਸਕੀਮ ਲਾਂਚ ਕਰ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ‘ਚ ਇਸ ਸਕੀਮ ਨੂੰ ਲਾਂਚ ਕਰਨਗੇ ਅਤੇ ਇਸ ਦੇ ਨਾਲ ਹੀ ਉਹ ਵੱਖ-ਵੱਖ ਜਿਲ੍ਹਿਆਂ ‘ਚ ਵਿਧਾਨ ਸਭਾ ਸਪੀਕਰ, ਡਿਪਟੀ ਸਪੀਕਰ, ਕੈਬਨਿਟ ਮੰਤਰੀਆਂ, ਐੱਮ. ਸੀ. ਕਮਿਸ਼ਨਰਾਂ ਤੇ ਜਿਲ੍ਹਾ ਉਪ ਪ੍ਰਧਾਨਾਂ ਨੂੰ ਵੀ ਜੁਆਇਨ ਕਰਨਗੇ। ਇਸ ਦੇ ਨਾਲ ਹੀ ਡਿਜੀਟਲ ਵਿਵਸਥਾ ਕੀਤੀ ਗਈ ਹੈ ਜਿਸ ਵਿਚ ਟਰਮਿਨਸ-1 ‘ਤੇ ਮੁੱਖ ਮੰਤਰੀ, ਉਸ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ, ਪ੍ਰਿੰਸੀਪਲ ਸੈਕ੍ਰੇਟਰੀ ਤੇ ਸਪੈਸ਼ਲ ਸੈਕ੍ਰੇਟਰੀ ਮੌਜੂਦ ਹੋਣਗੇ ਜਦੋਂ ਕਿ ਟਰਮਿਨਸ-2 ਮੁੱਖ ਸਕੱਤਰ, ਪ੍ਰਿੰਸੀਪਲ ਸੈਕ੍ਰੇਟਰੀ ਇੰਡਸਟਰੀ ਐਂਡ ਕਾਮਰਸ, ਪ੍ਰਿੰਸੀਪਲ ਸੈਕ੍ਰੇਟਰੀ ਖੇਡ ਅਤੇ ਨੌਜਵਾਨ ਮਾਮਲੇ ਅਤੇ ਸੈਕ੍ਰੇਟਰੀ ਸਕੂਲ ਸਿੱਖਿਆ ਹਾਜ਼ਰ ਹੋਣਗੇ।